ਲੁਧਿਆਣਾ ਜੇਲ ਕਾਂਡ ਦੇ ਦੋਸ਼ੀ 8 ਗੈਂਗਸਟਰ ਵੱਖ-ਵੱਖ ਜੇਲਾਂ ''ਚ ਸ਼ਿਫਟ

Friday, Jul 05, 2019 - 04:29 PM (IST)

ਲੁਧਿਆਣਾ ਜੇਲ ਕਾਂਡ ਦੇ ਦੋਸ਼ੀ 8 ਗੈਂਗਸਟਰ ਵੱਖ-ਵੱਖ ਜੇਲਾਂ ''ਚ ਸ਼ਿਫਟ

ਲੁਧਿਆਣਾ (ਸਿਆਲ) : ਤਾਜਪੁਰ ਰੋਡ 'ਤੇ ਸਥਿਤ ਸੈਂਟਰਲ ਜੇਲ 'ਚ 27 ਜੂਨ ਨੂੰ ਵਾਪਰੀ ਘਟਨਾ ਦੇ ਦੋਸ਼ੀ 8 ਗੈਂਗਸਟਰਾਂ ਨੂੰ ਫਰੀਦਕੋਟ, ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ ਅਤੇ ਬਠਿੰਡਾ ਦੀਆਂ ਜੇਲਾਂ 'ਚ ਭੇਜ ਦਿੱਤਾ ਗਿਆ ਹੈ, ਜਿਨ੍ਹਾਂ 'ਚ ਗੈਂਗਸਟਰ ਕਨ੍ਹਈਆਂ, ਬੱਗਾ ਖਾਨ, ਸਾਗਰ ਅਤੇ ਰਣਬੀਰ, ਦੀਪਕ ਕੁਮਾਰ ਟੀਨੂੰ, ਸੁਨੀਲ, ਰਾਕੇਸ਼ ਉਰਫ ਬਾਕਸਰ ਅਤੇ ਹਨੀ ਕੁਮਾਰ ਕੱਟੀ ਸ਼ਾਮਲ ਹਨ।
ਜੇਲ ਸੁਪਰੀਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਕਤ ਗੈਂਗਸਟਰਾਂ ਨੂੰ ਏ. ਡੀ. ਜੀ. ਪੀ. (ਜੇਲ) ਰੋਹਿਤ ਚੌਧਰੀ ਦੇ ਨਿਰਦੇਸ਼ਾਂ ਮੁਤਾਬਕ ਸ਼ਿਫਟ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਨੀ ਕੁਮਾਰ ਕੱਟੀ ਦੀ ਕੁਝ ਮਹੀਨੇ ਪਹਿਲਾਂ ਮੌਜੀ ਗਰੁੱਪ ਦੇ ਬੰਦੀਆਂ ਨਾਲ ਜੇਲ 'ਚ ਜ਼ਬਰਦਸਤ ਕੁੱਟਮਾਰ ਹੋਈ ਸੀ। ਜੇਲ ਪ੍ਰਸ਼ਾਸਨ ਨੇ ਮੌਜੀ ਗੈਂਗ ਦੇ ਬੰਦੀਆਂ ਨੂੰ ਜੇਲ ਵਿਭਾਗ ਤੋਂ ਨਿਰਦੇਸ਼ ਮਿਲਣ 'ਤੇ ਵੱਖ-ਵੱਖ ਜੇਲਾਂ 'ਚ ਭੇਜ ਦਿੱਤਾ ਸੀ, ਜਦੋਂ ਕਿ ਗੈਂਗਸਟਰ ਦੀਪਕ ਕੁਮਾਰ ਟੀਨੂੰ ਤੋਂ ਮੋਬਾਇਲ ਮਿਲਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਅਜਿਹਾ ਕਦਮ ਚੁੱਕਿਆ ਹੈ।


author

Babita

Content Editor

Related News