ਜੈਗੁਆਰ ਦੀ ਨੰਬਰ ਪਲੇਟ 'ਤੇ ਲਿਖਿਆ ਲਾੜਾ-ਲਾੜੀ ਦਾ ਨਾਮ, ਕੱਟਿਆ ਚਲਾਨ

Saturday, Feb 01, 2020 - 06:10 PM (IST)

ਜੈਗੁਆਰ ਦੀ ਨੰਬਰ ਪਲੇਟ 'ਤੇ ਲਿਖਿਆ ਲਾੜਾ-ਲਾੜੀ ਦਾ ਨਾਮ, ਕੱਟਿਆ ਚਲਾਨ

ਲੁਧਿਆਣਾ  : ਬਸਤੀ ਜੋਧੇਵਾਲ ਚੌਕ 'ਚ ਸ਼ੁੱਕਰਵਾਰ ਦੁਪਹਿਰ ਵਿਆਹ ਲਈ ਕਰਾਏ 'ਤੇ ਲਈ ਜੈਗੁਆਰ ਕਾਰ 'ਤੇ ਲੱਗੀ ਨੰਬਰ ਪਲੇਟ ਦੀ ਜਗ੍ਹਾ ਲਾੜਾ-ਲਾੜੀ ਦਾ ਨਾਮ ਦੇਖ ਕੇ ਪੁਲਸ ਨੇ ਉਸ ਨੂੰ ਘੇਰ ਲਿਆ। ਗੱਡੀ ਦੇ ਦਸਤਾਵੇਜ਼ ਕਰਨ ਤੋਂ ਬਾਅਦ ਟ੍ਰੈਫਿਕ ਏ.ਐੱਸ.ਆਈ. ਨੇ ਉਸ ਦਾ ਚਲਾਨ ਕੱਟ ਦਿੱਤਾ ਅਤੇ ਉਸ ਨੂੰ ਨੰਬਰ ਪਲੇਟ ਲਗਾਉਣ ਦੀ ਹਦਾਇਤ ਦਿੱਤੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਬਸਤੀ ਚੌਕ 'ਚ ਸੀ। ਇਸ ਦੌਰਾਨ ਸੜਕ 'ਤੇ ਕਾਫੀ ਜਾਮ ਲੱਗਾ ਹੋਇਆ ਸੀ, ਜਿਸ ਨੂੰ ਖੁਲਵਾਉਣ ਲਈ ਉਹ ਵਾਹਨਾਂ ਨੂੰ ਹਟਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਕ ਜੈਗੁਆਰ ਗੱਡੀ ਖੜ੍ਹੀ ਸੀ, ਜੋ ਕਿ ਵਿਆਹ 'ਚ ਡੋਲੀ ਲਈ ਕਰਾਏ 'ਤੇ ਲਈ ਗਈ ਸੀ। ਉਸ 'ਤੇ ਨੰਬਰ ਪਲੇਟ ਦੀ ਜਗ੍ਹਾ ਵਿਆਹ ਵਾਲੇ ਲਾੜਾ-ਲਾੜੀ ਦਾ ਨਾਮ ਲਿਖਿਆ ਹੋਇਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਉਸ ਗੱਡੀ ਦਾ ਚਲਾਨ ਕੱਟ ਦਿੱਤਾ।  


author

Baljeet Kaur

Content Editor

Related News