ਹੋਲੀ ਮੌਕੇ ਲੁਧਿਆਣਾ 'ਚ 2 ਫ਼ਿਰਕਿਆਂ ਵਿਚਾਲੇ ਹੋਈ ਝੜਪ, 35 ਲੋਕਾਂ 'ਤੇ FIR ਦਰਜ
Saturday, Mar 15, 2025 - 01:47 PM (IST)

ਲੁਧਿਆਣਾ: ਲੁਧਿਆਣਾ ਵਿਚ ਹੋਲੀ ਅਤੇ ਜੁੰਮੇ ਮੌਕੇ ਦੋ ਫ਼ਿਰਕਿਆਂ ਵਿਚ ਟਕਰਾਅ ਹੋ ਗਿਆ। ਸ਼ੇਰਪੁਰ ਦੀ ਮੀਆਂ ਮਾਰਕੀਟ ਸਥਿਤ ਮਸਜਿਦ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਆਏ ਲੋਕਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਉੱਪਰ ਪਥਰਾਅ ਕੀਤਾ, ਦੂਜੇ ਪਾਸੇ ਬਿਹਾਰ ਕਾਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਉਨ੍ਹਾਂ ਉੱਪਰ ਹੋਲੀ ਮਨਾਉਣ ਮੌਕੇ ਪੱਥਰ ਸੁੱਟੇ ਜਾਣ ਦਾ ਦੋਸ਼ ਲਗਾਇਆ। ਇਸ ਝੜਪ ਵਿਚ ਬੱਚਿਆਂ ਤੇ ਔਰਤਾਂ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕ ਧਿਆਨ ਦਿਓ! ਹੁਣ ਨਾ ਕਰ ਬੈਠਿਓ ਇਹ ਗਲਤੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਫ਼ਸਰ ਫ਼ੋਰਸ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਸਥਿਤੀ 'ਤੇ ਕਾਬੂ ਕੀਤਾ। ਇਸ ਮਾਮਲੇ ਵਿਚ ਪੁਲਸ ਨੇ 35 ਲੋਕਾਂ ਖ਼ਿਲਾਫ਼ FIR ਦਰਜ ਕਰ ਲਈ ਅਤੇ 6-7 ਲੋਕਾਂ ਨੂੰ ਰਾਊਂਡਅਪ ਕਰ ਲਿਆ। ਪੁਲਸ ਨੇ ਦੱਸਿਆ ਕਿ ਬਿਹਾਰ ਕਾਲੋਨੀ ਵਿਚ ਰਹਿੰਦੇ ਪ੍ਰਵਾਸੀਆਂ ਵੱਲੋਂ ਹੋਲੀ ਮੌਕੇ ਡੀ.ਜੇ. ਲਗਾਇਆ ਗਿਆ ਸੀ। ਉਸ ਤੋਂ ਕੁਝ ਦੂਰੀ 'ਤੇ ਮਸਜਿਦ ਵਿਚ ਜੁੰਮੇ ਦੀ ਨਮਾਜ਼ ਚੱਲ ਰਹੀ ਸੀ, ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਤੇ ਇਕ ਦੂਜੇ 'ਤੇ ਪਥਰਾਅ ਕੀਤਾ ਗਿਆ।
ਇਸ ਸਬੰਧੀ ਏ.ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਸ ਨੇ ਏ.ਐੱਸ.ਆਈ. ਸਾਹਿਬ ਕੁਮਾਰ ਦੀ ਸ਼ਿਕਾਇਤ ਤੇ ਵਿਨੋਦ, ਅਜੀਤ, ਗਗਨ, ਅਸ਼ੋਕ, ਕ੍ਰਿਸ਼ਨਾ, ਕ੍ਰਿਸ਼ਨ, ਸੰਦੀਪ, ਪੱਪੂ, ਮਨੋਜ, ਵਿਦਿਆਰਥੀ, ਜਤਿੰਦਰ, ਧਰਮਿੰਦਰ, ਮੁੰਨਾ, ਬਿਰਜੂ, ਕਨ੍ਹਈਆ, ਬਾਬੂ, ਮਨੰਦ ਲਾਲ, ਅਮਰਜੀਤ, ਲਕਸ਼ਮਣ, ਸਰਵਣ ਅਤੇ 10 ਤੋਂ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅੱਧਾ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ ਜਾਣਗੇ ਇਹ ਮੁਲਾਜ਼ਮ! ਬਣ ਗਈਆਂ ਲਿਸਟਾਂ, ਪੜ੍ਹੋ ਪੂਰੇ ਵੇਰਵੇ
ਅੱਜ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਇਸ ਜਗ੍ਹਾ 'ਤੇ ਪਹੁੰਚੇ ਅਤੇ ਦੋਹਾਂ ਫ਼ਿਰਕਿਆਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਧਰਮ ਦੇ ਲੋਕਾਂ ਨੂੰ ਆਪਣੇ ਦਿਨ-ਤਿਉਹਾਰ ਮਨਾਉਣ ਦਾ ਹੱਕ ਹੈ। ਇਸ ਧਰਤੀ 'ਤੇ ਸਾਰੇ ਲੋਕ ਮਿਲਜੁੱਲ ਕੇ ਰਹਿੰਦੇ ਹਨ ਤੇ ਪੰਜਾਬ ਦੀ ਭਾਈਚਾਰਕ ਸਾਂਝ ਹਮੇਸ਼ਾ ਤੋਂ ਕਾਇਮ ਰਹੀ ਹੈ। ਇਸ ਭਾਈਚਾਰਕ ਸਾਂਝ ਨੂੰ ਤੋੜਣ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਦੋਹਾਂ ਧਿਰਾਂ ਦੇ ਲੋਕਾਂ ਨੂੰ ਸਮਝਾਇਆ ਅਤੇ ਭਵਿੱਖ ਵਿਚ ਮਿਲਜੁੱਲ ਕੇ ਰਹਿਣ ਦੀ ਅਪੀਲ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8