ਲੁਧਿਆਣੇ ਦੀ ਕੁੜੀ ਦੀ ''ਇਤਰਾਜ਼ਯੋਗ'' ਵੀਡੀਓ ਵਾਇਰਲ! ਹੋਟਲ ਦੇ ਬਾਹਰ ਹੀ...
Saturday, Oct 11, 2025 - 01:52 PM (IST)

ਲੁਧਿਆਣਾ (ਵਿਜੇ): ਲੁਧਿਆਣੇ 'ਚ ਇਕ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਨਸ਼ੇ ਦੀ ਲੋਰ ਵਿਚ ਨਜ਼ਰ ਆ ਰਹੀ ਹੈ। ਉਸ ਨੂੰ ਕੋਈ ਸੁੱਧ-ਬੁੱਧ ਨਹੀਂ ਹੈ ਤੇ ਖ਼ੁਦ ਨੂੰ ਸੰਭਾਲ ਵੀ ਨਹੀਂ ਪਾ ਰਹੀ। ਇਹ ਵੀਡੀਓ ਲੁਧਿਆਣਾ ਦੇ ਬੱਸ ਸਟੈਂਡ ਨੇੜਲੇ ਹੋਟਲਾਂ ਦੇ ਬਾਹਰ ਦੀ ਦੱਸੀ ਜਾ ਰਹੀ ਹੈ। ਕੁੜੀ ਦੀ ਉਮਰ 23-24 ਸਾਲ ਲਗਦੀ ਹੈ। ਨੇੜਲੇ ਲੋਕ ਉਸ ਨੂੰ ਪਾਣੀ ਪਿਆਉਂਦੇ ਤੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਕੁੜੀ ਇਕੱਲੀ ਨਹੀਂ, ਸਗੋਂ 20-25 ਹੋਰ ਮੁੰਡੇ ਕੁੜੀਆਂ ਇੱਥੇ ਇਸੇ ਹਾਲਤ ਵਿਚ ਘੁੰਮਦੇ ਰਹਿੰਦੇ ਹਨ। ਕਈ ਵਾਰ ਇਹ ਲੁੱਟਾਂ ਖੋਹਾਂ ਤੇ ਹੋਰ ਵੀ ਕਈ ਤਰ੍ਹਾਂ ਦੇ ਗਲਤ ਕੰਮ ਕਰਦੇ ਹਨ। ਇਕ ਆਟੋ ਚਾਲਕ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਕੁਝ ਕਹਿਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ, ਕਿਉਂਕਿ ਇਹ ਆਪਣੇ ਨਾਲ ਹਥਿਆਰ ਲੈ ਕੇ ਵੀ ਘੁੰਮਦੇ ਹਨ।
ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ ਵਾਪਸੀ ਨੂੰ ਲੈ ਕੇ ਭੱਖਣ ਲੱਗੀ ਸਿਆਸਤ! CM ਮਾਨ ਨੇ ਆਖ਼ ਦਿੱਤੀ ਇਹ ਗੱਲ
ਦੂਜੇ ਪਾਸੇ ਕੋਚਰ ਮਾਰਕੀਟ ਚੌਕੀ ਦੇ ਇੰਚਾਰਜ ਲਖਵਿੰਦਰ ਮਸੀਹ ਨੇ ਦੱਸਿਆ ਕਿ ਇਲਾਕੇਵਿਚ ਲਗਾਤਾਰ ਪੈਟਰੋਲਿੰਗ ਕੀਤੀ ਜਾਵੇਗੀ ਤੇ ਨਸ਼ਾ ਤਸਕਰਂ ਦੇ ਖ਼ਿਲਾਫ਼ ਛਾਪੇਮਾਰੀ ਕੀਤੀ ਜਾ ਰਹੀ ਹੈ। ਚੌਕੀ ਦੇ ਮੁਲਾਜ਼ਮਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਖਤੀ ਨਾਲ ਨਜਿੱਠਿਆ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8