ਸੜਕ ''ਤੇ ਖਿੱਲਰੇ ਮਿਲੇ 258 ਪਾਸਪੋਰਟਾਂ ਦਾ ਸੱਚ ਆਇਆ ਸਾਹਮਣੇ

Tuesday, Mar 13, 2018 - 11:46 AM (IST)

ਸੜਕ ''ਤੇ ਖਿੱਲਰੇ ਮਿਲੇ 258 ਪਾਸਪੋਰਟਾਂ ਦਾ ਸੱਚ ਆਇਆ ਸਾਹਮਣੇ

ਸਿਰਸਾ/ਲੁਧਿਆਣਾ : ਸਿਰਸਾ ਦੇ ਪਿੰਡ ਲੱਕੜੀਵਾਲਾ ਨੇੜੇ ਸੜਕ 'ਤੇ ਖਿੱਲਰੇ ਮਿਲੇ 258 ਪਾਸਪੋਰਟਾਂ ਦੇ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਪਾਸਪੋਰਟ ਲੁਧਿਆਣਾ ਦੀ ਇਕ ਵੀਜ਼ਾ ਲਾਉਣ ਵਾਲੀ ਫਰਮ 'ਚੋਂ ਗੁੰਮ ਹੋਏ ਹਨ, ਜਿਸ ਦੀ ਪਛਾਣ ਹੋ ਗਈ ਹੈ। ਇਸ ਫਰਮ ਨੇ ਕੁਝ ਮਹੀਨੇ ਹੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਫਰਮ ਵਿਦੇਸ਼ ਭੇਜਣ ਦੇ ਕੰਮ ਕਰਦੀ ਹੈ ਅਤੇ ਵੀਜ਼ੇ ਵੀ ਲਗਾਵੇਗੀ, ਜਿਸ ਤੋਂ ਬਾਅਦ ਕੰਪਨੀ ਕੋਲ ਕਈ ਲੋਕਾਂ ਨੇ ਪਾਸਪੋਰਟ ਜਮ੍ਹਾਂ ਕਰਵਾ ਦਿੱਤੇ। ਬਾਅਦ 'ਚ ਕਿਸੇ ਕਾਰਨ ਝਗੜਾ ਹੋ ਗਿਆ ਅਤੇ ਫਰਮ ਨੇ ਆਪਣਾ ਦਫਤਰ ਬੰਦ ਕਰ ਦਿੱਤਾ। ਪੁਲਸ ਹੁਣ ਇਸ ਬਾਰੇ ਪਾਸਪੋਰਟ ਦਫਤਰ ਦੇ ਨਾਲ-ਨਾਲ ਪੰਜਾਬ ਪੁਲਸ ਤੋਂ ਲੁਧਿਆਣਾ ਦੀ ਫਰਮ ਬਾਰੇ ਜਾਣਕਾਰੀ ਮੰਗੇਗੀ। ਪੁਲਸ ਲੁਧਿਆਣੀ ਦੀ ਫਰਮ 'ਚ ਕੰਮ ਕਰਦੇ ਰਹੇ ਕਰਮਚਾਰੀਆਂ ਦੀ ਵੀ ਸੂਚੀ ਮੰਗੇਗੀ ਤਾਂ ਜੋ ਉਨ੍ਹਾਂ ਦਾ ਸਿਰਸਾ ਕੁਨੈਕਸ਼ਨ ਜੋੜਿਆ ਜਾ ਸਕੇ। ਪੁਲਸ ਮੁਤਾਬਕ ਇਸ ਤਰ੍ਹਾਂ ਪਾਸਪੋਰਟਾਂ ਨੂੰ ਲਾਵਾਰਿਸ ਹਾਲਤ 'ਚ ਸੁੱਟਣਾ ਕਾਨੂੰਨੀ ਤੌਰ 'ਤੇ ਸਹੀ ਨਹੀਂ ਹੈ, ਇਸ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।


Related News