ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ

Thursday, Aug 27, 2020 - 08:41 AM (IST)

ਹਵਸ ਦੇ ਭੁੱਖਿਆ ਦੀ ਕਰਤੂਤ: ਫ਼ੈਕਟਰੀ 'ਚ ਦੁਪਹਿਰ ਦੇ ਖਾਣੇ ਸਮੇਂ ਕੁੜੀ ਨਾਲ ਹੈਵਾਨੀਅਤ

ਲੁਧਿਆਣਾ (ਰਾਮ) : ਫੈਕਟਰੀ 'ਚ ਕੰਮ ਕਰਨ ਵਾਲੀ ਇਕ ਲੜਕੀ ਨਾਲ ਲੰਚ ਟਾਈਮ 'ਚ ਕਥਿਤ ਜਬਰ-ਜ਼ਿਨਾਹ ਕਰਨ ਵਾਲੇ 2 ਹਵਸੀ ਦੋਸਤਾਂ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੀੜਤ ਕੁੜੀ ਹਸਪਤਾਲ 'ਚ ਇਲਾਜ ਅਧੀਨ ਹੈ। 

ਇਹ ਵੀ ਪੜ੍ਹੋ :ਰੂਹ ਕੰਬਾਊ ਵਾਰਦਾਤ : 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਥਾਣੇ ਦੀ ਹੱਦ ਅਧੀਨ ਆਉਂਦੀ ਕਾਲੋਨੀ 'ਚ ਰਹਿਣ ਵਾਲੀ 20 ਸਾਲਾ ਪੀੜਤਾ ਦੇ ਪਿਤਾ ਨੇ ਪੁਲਸ ਪਾਸ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸਦੀ ਕੁੜੀ ਇਕ ਫੈਕਟਰੀ 'ਚ ਪੈਕਿੰਗ ਦਾ ਕੰਮ ਕਰਦੀ ਹੈ। ਬੀਤੀ 24 ਅਗਸਤ ਦੀ ਰਾਤ ਕਰੀਬ 8 ਵਜੇ ਉਸਦੀ ਕੁੜੀ ਘਰ ਆਈ, ਜਿਸਦੀ ਸਿਹਤ ਕਾਫ਼ੀ ਖਰਾਬ ਸੀ। ਪੁੱਛਣ 'ਤੇ ਉਸਨੇ ਦੱਸਿਆ ਕਿ ਫੈਕਟਰੀ 'ਚ ਲੰਚ ਦੇ ਸਮੇਂ ਫੈਕਟਰੀ 'ਚ ਹੀ ਕੰਮ ਕਰਦੇ ਸੰਜੇ ਸਿੰਘ ਪੁੱਤਰ ਲਾਲ ਬਾਬੂ ਵਾਸੀ ਪ੍ਰੀਤਮ ਸਿੰਘ ਦਾ ਵਿਹੜਾ ਲੁਧਿਆਣਾ ਅਤੇ ਕੁੰਵਰ ਬਹਾਦਰ ਸਿੰਘ ਪੁੱਤਰ ਰਾਮ ਅੱਵਪ ਵਾਸੀ ਸੋਨੂੰ ਸਰਦਾਰ ਦਾ ਵਿਹੜਾ ਸ਼ੇਰੁਪਰ ਕਲਾਂ ਲੁਧਿਆਣਾ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਕੁੜੀ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਣ ਪਰਿਵਾਰ ਨੇ ਉਸਨੂੰ ਸਿਵਲ ਹਸਪਤਾਲ, ਲੁਧਿਆਣਾ 'ਚ ਭਰਤੀ ਕਰਵਾਇਆ ਹੈ। ਪੁਲਸ ਨੇ ਦੋਵੇਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਸ਼ਰਮਨਾਕ : ਪਹਿਲਾਂ ਜਬਰ-ਜ਼ਿਨਾਹ ਕਰਕੇ ਕਰਵਾ ਲਿਆ ਵਿਆਹ ਫਿਰ ਕਰ ਦਿੱਤਾ ਇਹ ਕਾਂਡ


author

Baljeet Kaur

Content Editor

Related News