ਕਰਫਿਊ ਦੌਰਾਨ ਲੁਧਿਆਣਾ ''ਚ ਵੱਡੀ ਵਾਰਦਾਤ, ਸਿਰ ''ਤੇ ਪਾਵੇ ਮਾਰ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ

Sunday, Mar 29, 2020 - 06:43 PM (IST)

ਕਰਫਿਊ ਦੌਰਾਨ ਲੁਧਿਆਣਾ ''ਚ ਵੱਡੀ ਵਾਰਦਾਤ, ਸਿਰ ''ਤੇ ਪਾਵੇ ਮਾਰ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ

ਲੁਧਿਆਣਾ (ਜਗਰੂਪ)— ਪੰਜਾਬ 'ਚ ਲੱਗੇ ਕਰਫਿਊ ਦੌਰਾਨ ਲੁਧਿਆਣਾ 'ਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਪਤਨੀ ਸੁਖਬੀਰ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕਾ ਦੇ ਭਰਾ ਬੇਅੰਤ ਸਿੰਘ ਵਾਸੀ ਭਾਗਪੁਰ ਖਾਣਾ ਕੁੰਮਕਲਾਂ ਜ਼ਿਲਾ ਲੁਧਿਆਣਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਕਮਲਜੀਤ ਕੌਰ ਦਾ ਵਿਆਹ ਤਿੰਨ ਸਾਲ ਪਹਿਲਾਂ ਸੁਖਬੀਰ ਸਿੰਘ ਪੁੱਤਰ ਬਾਲ ਸਿੰਘ ਵਾਸੀ ਮਾਹੀ ਭੈਣੀ ਨਾਲ ਹੋਇਆ ਸੀ। ਦੋਹਾਂ ਦਾ ਇਕ ਲੜਕਾ ਵੀ ਹੈ। ਉਸ ਨੇ ਦੱਸਿਆ ਕਿ ਸੁਖਬੀਰ ਨਸ਼ੇ ਦਾ ਆਦੀ ਹੈ, ਜੋ ਨਸ਼ੇ 'ਚ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਸੁਖਬੀਰ ਨੂੰ ਕਈ ਵਾਰ ਸਮਝਾਇਆ ਵੀ ਗਿਆ ਸੀ ਪਰ ਉਹ ਨਹੀਂ ਸਮਝਿਆ।

ਇਹ ਵੀ ਪੜ੍ਹੋ : ਖੰਨਾ ਦੇ 5 ਵਿਅਕਤੀਆਂ ਦਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਕਰਕੇ ਮਚਿਆ ਹੜਕੰਪ

ਇਹ ਵੀ ਪੜ੍ਹੋ :  ਜਲੰਧਰ: ਕੋਰੋਨਾ ਵਾਇਰਸ ਦੇ ਸ਼ੱਕੀ 10 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ, 17 ਨਵੇਂ ਸੈਂਪਲ ਭੇਜੇ
PunjabKesari

ਮਰਨ ਤੋਂ ਪਹਿਲਾਂ ਭੈਣ ਨੇ ਕੀਤਾ ਭਰਾ ਨੂੰ ਫੋਨ
ਬੇਅੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਭੈਣ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਸੁਖਬੀਰ ਸਿੰਘ ਉਸ ਦੀ ਕੁੱਟਮਾਰ ਕਰ ਰਿਹਾ ਹੈ। ਇਸ ਤੋਂ ਬਾਅਦ ਮੈਂ ਆਪਣੀ ਮਾਂ ਬਲਵਿੰਦਰ ਕੌਰ ਨੂੰ ਨਾਲ ਲੈ ਕੇ ਆਪਣੀ ਭੈਣ ਦੇ ਸਹੁਰੇ ਘਰ ਪੁੱਜਾ ਅਤੇ ਦੇਖਿਆ ਕਿ ਵਿਹੜੇ 'ਚ ਕਾਫੀ ਭੀੜ ਜਮ੍ਹਾ ਹੋਈ ਪਈ ਸੀ। ਮੌਕੇ 'ਤੇ ਮੌਜੂਦ ਲੋਕਾਂ ਨੂੰ ਪੁੱਛਗਿੱਛ ਕੀਤੀ। ਇਸ ਦੌਰਾਨ ਭੈਣ ਦੇ ਦਿਓਰ ਜਗਤਾਰ ਸਿੰਘ ਨੇ ਦੱਸਿਆ ਕਿ ਸੁਖਬੀਰ ਸਿੰਘ ਨਸ਼ੇ ਦੀ ਹਾਲਤ 'ਚ ਕਮਲਜੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ, ਜਿਸ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਾ ਸਮਝਿਆ। ਝਗੜਾ ਛੁਡਾਉਣ 'ਤੇ ਸੁਖਬੀਰ ਨੇ ਆਪਣੇ ਹੱਥ 'ਚ ਫੜੇ ਪਾਵੇ ਨਾਲ ਦਿਓਰ ਜਗਤਾਰ ਸਿੰਘ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣਾ ਬਚਾਅ ਕਰਦੇ ਹੋਏ ਕਮਰੇ 'ਚੋਂ ਦੌੜ ਕੇ ਬਾਹਰ ਆ ਗਏ।


ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ   

ਪਾਵੇ ਨਾਲ ਕੀਤੇ ਪਤਨੀ ਦੇ ਸਿਰ 'ਤੇ ਕਈ ਵਾਰ
ਬੇਅੰਤ ਸਿੰਘ ਨੇ ਅੱਗੇ ਦੱਸਿਆ ਕਿ ਜਗਤਾਰ ਮੁਤਾਬਕ ਕਮਰੇ 'ਚੋਂ ਬਾਹਰ ਆਉਣ ਤੋਂ ਬਾਅਦ ਸੁਖਬੀਰ ਨੇ ਕਮਰੇ ਦੀ ਅੰਦਰੋਂ ਕੁੰਡੀ ਲਗਾ ਕੇ ਹੱਥ 'ਚ ਫੜ੍ਹੇ ਮੰਜੇ ਦੇ ਪਾਵੇ ਨਾਲ ਕਮਲਜੀਤ ਕੌਰ ਦੇ ਸਿਰ 'ਤੇ ਇਕੱਠੇ ਕਈ ਵਾਰ ਕਰ ਦਿੱਤੇ, ਜਿਸ ਨਾਲ ਮੌਕੇ 'ਤੇ ਕਮਲਜੀਤ ਕੌਰ ਦੀ ਮੌਤ ਹੋ ਗਈ। ਬੇਅੰਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਦੀ ਲਾਸ਼ ਬੈੱਡ 'ਤੇ ਪਈ ਸੀ, ਜਿਸ ਦੇ ਸਿਰ ਅਤੇ ਮੱਥੇ 'ਤੇ ਕਾਫੀ ਡੂੰਘੇ ਜ਼ਖਮ ਸਨ। ਉਸ ਨੇ ਦੱਸਿਆ ਕਿ ਮੇਰੀ ਭੈਣ ਦੀ ਮੌਤ ਉਸ ਦੇ ਸਿਰ ਅਤੇ ਮੱਥੇ 'ਤੇ ਲੱਕੜ ਦਾ ਪਾਵਾ ਮਾਰਨ ਕਰਕੇ ਹੋਈ ਹੈ। ਸੁਖਬੀਰ ਸਿੰਘ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਭੈਣ ਸੁਖਬੀਰ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਸਹੁਰੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕਰਫਿਊ ਦਰਮਿਆਨ ਸਰਕਾਰ ਨੇ ਲਾਂਚ ਕੀਤੀ 'ਕੋਵਾ ਐਪ', ਮਿਲਣਗੀਆਂ ਇਹ ਸਲਹੂਤਾਂ


author

shivani attri

Content Editor

Related News