ਲੁਧਿਆਣਾ : ਬੰਬ ਧਮਾਕੇ ਨਾਲ ਵਿਅਕਤੀ ਦੇ ਚਿੱਥੜੇ ਉੱਡੇ, 10 ਫੁੱਟ ਉੱਚੀ ਛੱਤ ''ਤੇ ਜਾ ਪਏ ਖੂਨ ਦੇ ਛਿੱਟੇ

Friday, Dec 24, 2021 - 09:33 AM (IST)

ਲੁਧਿਆਣਾ : ਬੰਬ ਧਮਾਕੇ ਨਾਲ ਵਿਅਕਤੀ ਦੇ ਚਿੱਥੜੇ ਉੱਡੇ, 10 ਫੁੱਟ ਉੱਚੀ ਛੱਤ ''ਤੇ ਜਾ ਪਏ ਖੂਨ ਦੇ ਛਿੱਟੇ

ਲੁਧਿਆਣਾ (ਰਾਜ) : ਲੁਧਿਆਣਾ ਜ਼ਿਲ੍ਹਾ ਕਚਹਿਰੀ ਦੀ ਦੂਜੀ ਮੰਜ਼ਿਲ ’ਤੇ ਹੋਇਆ ਬੰਬ ਧਮਾਕਾ ਇੰਨਾ ਭਿਆਨਕ ਸੀ ਕਿ ਜੋ ਵਿਅਕਤੀ ਉਸ ਦੇ ਕੋਲ ਸੀ, ਉਸ ਦੇ ਚਿੱਥੜੇ ਤੱਕ ਉੱਡ ਗਏ। ਉਸ ਦੇ ਖੂਨ ਦੇ ਛਿੱਟੇ 10 ਫੁੱਟ ਉੱਚੀ ਛੱਤ ‘ਤੇ ਜਾ ਪਏ। ਇਸ ਤੋਂ ਇਲਾਵਾ ਉਸ ਦੇ ਦੋਵੇਂ ਪੈਰ ਬਲਾਸਟ ਨਾਲ ਨੁਕਸਾਨੇ ਗਏ। ਧਮਾਕੇ ਨਾਲ ਦੂਜੀ ਮੰਜ਼ਿਲ ਦੇ ਨਾਲ-ਨਾਲ ਤੀਜੀ ਅਤੇ ਚੌਥੀ ਮੰਜ਼ਿਲ ਅਤੇ ਨਾਲ ਵਾਲੀ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਇੰਨਾ ਹੀ ਨਹੀਂ, ਧਮਾਕੇ ਨਾਲ ਇਕ ਲੋਹੇ ਦਾ ਐਂਗਲ ਦੂਜੀ ਮੰਜ਼ਿਲ ਤੋਂ ਥੱਲੇ ਇਕ ਇਨੋਵਾ ਗੱਡੀ ‘ਤੇ ਆ ਡਿੱਗਾ। ਗਨੀਮਤ ਰਹੀ ਕਿ ਉੱਥੇ ਕੋਈ ਮੌਜੂਦ ਨਹੀਂ ਸੀ। ਜੇਕਰ ਉੁਸ ਸਮੇਂ ਕੋਈ ਆਸ-ਪਾਸ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਸਬੰਧੀ ਵੱਡਾ ਖ਼ਦਸ਼ਾ, 'ਜਿਸ ਵਿਅਕਤੀ ਦੇ ਚਿੱਥੜੇ ਉੱਡੇ, ਉਸ ਦੇ ਸਰੀਰ ਨਾਲ ਬੰਨ੍ਹਿਆ ਹੋਇਆ ਸੀ ਬੰਬ'
ਇਮਾਰਤ ਨੂੰ ਪੁੱਜਾ ਨੁਕਸਾਨ, ਪਿਲਰ ਨੁਕਸਾਨੇ ਗਏ
ਧਮਾਕਾ ਇੰਨਾ ਜ਼ੋਰਦਾਰ ਸੀ ਕਿ 7 ਮੰਜ਼ਿਲਾ ਇਮਾਰਤ ਵੀ ਨੁਕਸਾਨੀ ਗਈ। ਇਸ ਨਾਲ ਹੀ ਕੋਲ ਹੀ ਮੌਜੂਦ ਦੂਜੀ ਇਮਾਰਤ ਵੀ ਇਸ ਤੋਂ ਅਣਛੋਹੀ ਨਹੀਂ ਰਹੀ। ਉਸ ਇਮਾਰਤ ਦੀਆਂ ਕਈ ਕੰਧਾਂ ਅਤੇ ਪਿੱਲਰਾਂ ਵਿਚ ਵੀ ਤਰੇੜਾਂ ਆ ਗਈਆਂ। ਕੁੱਝ ਪਿੱਲਰਾਂ ’ਚ ਵੱਡੀਆਂ ਦਰੇੜਾਂ ਆਈਆਂ ਹਨ। ਜਿਸ ਇਮਾਰਤ ਵਿਚ ਧਮਾਕਾ ਹੋਇਆ ਹੈ, ਉਹ 7 ਮੰਜ਼ਿਲਾ ਹੈ ਅਤੇ ਬਹੁਤ ਹੀ ਪੁਰਾਣੀ ਇਮਾਰਤ ਹੈ। ਇਸ ਲਈ ਉਸ ਦੇ ਕੁੱਝ ਹਿੱਸੇ ਵਿਚ ਪਹਿਲਾਂ ਵੀ ਦਰੇੜਾਂ ਸਨ, ਜੋ ਧਮਾਕੇ ਤੋਂ ਬਾਅਦ ਹੋਰ ਵੱਧ ਗਈਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੀ ਅਦਾਲਤ 'ਚ ਵੱਡਾ ਧਮਾਕਾ, 2 ਲੋਕਾਂ ਦੀ ਮੌਤ ਦੀ ਖ਼ਬਰ (ਤਸਵੀਰਾਂ)
ਪਾਰਕਿੰਗ ’ਚ ਖੜ੍ਹੀਆਂ ਗੱਡੀਆਂ ਦੇ ਟੁੱਟੇ ਸ਼ੀਸ਼ੇ, ਮਲਬਾ ਡਿੱਗਣ ਨਾਲ ਨੁਕਸਾਨੀਆਂ
ਦੂਜੀ ਮੰਜ਼ਿਲ ’ਤੇ ਹੋਇਆ ਬੰਬ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਾਹਰ ਪਾਰਕਿੰਗ ’ਚ ਖੜ੍ਹੀਆਂ ਗੱਡੀਆਂ ਤੱਕ ਦੇ ਸ਼ੀਸ਼ੇ ਟੁੱਟ ਗਏ ਸਨ। ਦੂਜੀ ਮੰਜ਼ਿਲ ਤੋਂ ਮਲਬਾ ਡਿੱਗਣ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ। ਇਸ ਤੋਂ ਇਲਾਵਾ ਕੋਲ ਹੀ ਲੱਗੇ ਦਰੱਖ਼ਤ ਦੀਆਂ ਟਾਹਣੀਆਂ ਵੀ ਕਈ ਗੱਡੀਆਂ ’ਤੇ ਆ ਡਿੱਗੀਆਂ।
ਇਹ ਵੀ ਪੜ੍ਹੋ : ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ, 203 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News