11 ਮਹੀਨੇ ਪਹਿਲਾਂ ਜੂਏ ਦੇ ਕੇਸ ’ਚ ਭਗੌਡ਼ਾ ਕਾਬੂ
Thursday, Apr 11, 2019 - 04:37 AM (IST)

ਲੁਧਿਆਣਾ (ਮਹੇਸ਼)-ਜੂਏ ਦੇ ਇਕ ਮਾਮਲੇ ’ਚ ਅਦਾਲਤ ਵਲੋਂ 11 ਮਹੀਨੇ ਪਹਿਲਾਂ ਭਗੌਡ਼ਾ ਕਰਾਰ ਦਿੱਤੇ ਗਏ ਦੋਸ਼ੀ ਨੂੰ ਪੀ. ਓ. ਸਟਾਫ ਨੇ ਗ੍ਰਿਫਤਾਰ ਕੀਤਾ ਹੈ। ਸਟਾਫ ਇੰਚਾਰਜ ਸਬ-ਇੰਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਦੀ ਪਛਾਣ ਬਰੋਟਾ ਰੋਡ ਦੇ ਗੁਰਵਿੰਦਰ ਸਿੰਘ ਉਰਫ ਬੰਟੀ ਵਜੋਂ ਹੋਈ ਹੈ। ਉਸ ਦੇ ਖਿਲਾਫ 8 ਜਨਵਰੀ 2013 ਨੂੰ ਸਰਾਭਾ ਨਗਰ ’ਚ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਹੋਇਆ ਸੀ ਤੇ ਜ਼ਮਾਨਤ ਦੇ ਬਾਅਦ ਗੈਰ-ਹਾਜ਼ਰ ਰਹਿਣ ’ਤੇ ਸੁਰੇਸ਼ ਕੁਮਾਰ ਗੋਇਲ ਦੀ ਅਦਾਲਤ ਨੇ ਉਸ ਨੂੰ 14 ਮਈ 2018 ਨੂੰ ਭਗੌਡ਼ਾ ਐਲਾਨ ਦਿੱਤਾ ਸੀ, ਜਿਸ ਨੂੰ ਸੂਚਨਾ ਦੇ ਆਧਾਰ ’ਤੇ ਬੁੱਧਵਾਰ ਨੂੰ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ। 11 ਮਹੀਨੇ ਤਕ ਉਹ ਪੁਲਸ ਦੀ ਪਹੁੰਚ ਤੋਂ ਦੂਰ ਰਿਹਾ, ਇਸ ਦਾ ਅਧਿਕਾਰੀਆਂ ਕੋਲ ਕੋਈ ਠੋਸ ਜਵਾਬ ਨਹੀਂ ਹੈ।