ਧੋਖੇ ਨਾਲ ਕੰਪਨੀ ਦੇ ਸ਼ੇਅਰ ਟਰਾਂਸਫ਼ਰ ਕਰਨ ਦੇ ਦੋਸ਼ ''ਚ FIR ਦਰਜ

Monday, Jul 07, 2025 - 03:55 PM (IST)

ਧੋਖੇ ਨਾਲ ਕੰਪਨੀ ਦੇ ਸ਼ੇਅਰ ਟਰਾਂਸਫ਼ਰ ਕਰਨ ਦੇ ਦੋਸ਼ ''ਚ FIR ਦਰਜ

ਲੁਧਿਆਣਾ (ਤਰੁਣ): ਧੋਖੇ ਨਾਲ ਕੰਪਨੀ ਦੇ ਸ਼ੇਅਰ ਟਰਾਂਸਫਰ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਮਾਡਲ ਟਾਊਨ ਦੇ ਰਹਿਣ ਵਾਲੇ ਸੰਜੀਵ ਗੁਪਤਾ ਦੇ ਬਿਆਨ ’ਤੇ ਜਗਮੋਹਨ ਕ੍ਰਿਸ਼ਨ ਜੈਨ, ਮਨਮੋਹਨ ਕ੍ਰਿਸ਼ਨ ਜੈਨ ਨਿਵਾਸੀ ਨੌਹਰੀਆ ਮੱਲ ਸਕੂਲ ਬੈਕ ਸਾਈਡ ਭਾਰਤ ਨਗਰ ਅਤੇ ਪਤੀ-ਪਤਨੀ ਇਸ਼ਾ ਗੁਪਤਾ ਤੇ ਵਰੁਣ ਗੁਪਤਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਕਤਲਕਾਂਡ! ਲੋਕਾਂ ਮੂਹਰੇ ਸ਼ਰੇਆਮ ਵੱਢ'ਤਾ ਮੁੰਡਾ, ਕਹਿੰਦੇ- 'ਜੇ ਕਿਸੇ ਨੇ ਲਾਸ਼ ਵੀ ਚੁੱਕੀ ਤਾਂ...'

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੰਜੀਵ ਗੁਪਤਾ ਨੇ ਦੱਸਿਆ ਕਿ ਜੰਨਤ ਇੰਫ੍ਰਾਸਟਰਕਚਰ ਨਾਮਕ ਕੰਪਨੀ ’ਚ ਉਸ ਦੇ 10 ਹਜ਼ਾਰ ਸ਼ੇਅਰ ਸਨ। ਕੰਪਨੀ ਦੀ ਡਾਇਰੈਕਟਰ ਇਸ਼ਾ ਗੁਪਤਾ ਅਤੇ ਵਰੁਣ ਗੁਪਤਾ ਨੇ ਜਗਮੋਹਨ ਅਤੇ ਮਨਮੋਹਨ ਕ੍ਰਿਸ਼ਨ ਜੈਨ ਨਾਲ ਮਿਲੀਭੁਗਤ ਕਰ ਕੇ 10 ਹਜ਼ਾਰ ਸ਼ੇਅਰ ਧੋਖੇ ਨਾਲ ਜਗਮੋਹਨ ਕ੍ਰਿਸ਼ਨ ਜੈਨ ਦੇ ਭਰਾ ਸੰਜੀਵ ਕੁਮਾਰ ਦੇ ਨਾਂ ’ਤੇ ਟਰਾਂਸਫਰ ਕਰ ਦਿੱਤੇ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਜਾਂਚ-ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News