ਵਿੰਗ ਕਮਾਂਡਰ ਅਭਿਨੰਦਨ ਦੇ ਵਤਨ ਪਰਤਣ ’ਤੇ ਗੋਲਡਨ ਅਰਥ ਕਾਨਵੈਂਟ ਸਕੂਲ ਦੇ ਟੀਚਰਾਂ ਨੇ ਵੰਡੇ ਲੱਡੂ

Sunday, Mar 03, 2019 - 03:58 AM (IST)

ਵਿੰਗ ਕਮਾਂਡਰ ਅਭਿਨੰਦਨ ਦੇ ਵਤਨ ਪਰਤਣ ’ਤੇ ਗੋਲਡਨ ਅਰਥ ਕਾਨਵੈਂਟ ਸਕੂਲ ਦੇ ਟੀਚਰਾਂ ਨੇ ਵੰਡੇ ਲੱਡੂ
ਲੁਧਿਆਣਾ (ਕਾਲੀਆ)-ਬੀਤੇ ਦਿਨੀਂ ਪਾਕਿਸਤਾਨ ਵਿਚ ਅਟੈਕ ਕਰਨ ਗਏ ਵਿੰਗ ਕਮਾਂਡਰ ਅਭਿਨੰਦਨ ਜਹਾਜ਼ ਕਰਾਸ ਹੋਣ ਉਪਰੰਤ ਪੈਰਾਸ਼ੂਟ ਰਾਹੀਂ ਲੈਂਡ ਕਰ ਗਏ ਸਨ ਜਿਨ੍ਹਾਂ ਨੂੰ ਪਾਕਿਸਤਾਨ ਫੌਜ ਨੇ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਬੀਤੀ ਰਾਤ ਪ੍ਰੋਟੋਕੋਲ ਅਪਣਾਉਂਦਿਆਂ ਵਤਨ ਵਾਪਸ ਭੇਜ ਦਿੱਤਾ ਸੀ, ਦੀ ਖੁਸ਼ੀ ਵਿਚ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦੇ ਸਮੂਹ ਅਧਿਆਪਕਾਂ ਨੇ ਚੇਅਰਮੈਨ ਬਲਦੇਵ ਅਰੋਡ਼ਾ, ਪ੍ਰਧਾਨ ਡਾ. ਮਨਿੰਦਰਪਾਲ ਅਰੋਡ਼ਾ ਅਤੇ ਪ੍ਰਿੰਸੀਪਲ ਨੀਤੂ ਸ਼ਰਮਾ ਦੀ ਅਗਵਾਈ ਵਿਚ ਸ਼ਹਿਰ ਦੇ ਰਾਹਗੀਰਾਂ ਨੂੰ ਲੱਡੂ ਵੰਡਕੇ ਖੁਸ਼ੀ ਦਾ ਇਜ਼ਹਾਰ ਕੀਤਾ। ®ਇਸ ਮੌਕੇ ਚੇਅਰਮੈਨ ਅਰੋਡ਼ਾ ਨੇ ਕਿਹਾ ਕਿ ਜਾਂਬਾਜ਼ ਅਭਿਨੰਦਨ ਨੂੰ ਪਾਕਿਸਤਾਨ ਨੇ ਵਤਨ ਭੇਜ ਕੇ ਕੋਈ ਅਹਿਸਾਨ ਨਹੀਂ ਕੀਤਾ ਬਲਕਿ ਪ੍ਰੋਟੋਕੋਲ ਅਪਣਾਇਆ ਹੈ। ਉਨ੍ਹਾਂ ਕਿਹਾ ਕਿ 1971 ਦੀ ਜੰਗ ਮੌਕੇ ਹਿੰਦੋਸਤਾਨ ਨੇ ਪਾਕਿਸਤਾਨ ਦੇ 90 ਹਜ਼ਾਰ ਫੌਜੀਆਂ ਨੂੰ ਰਿਹਾਅ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਜੰਗ ਦੇ ਹਾਮੀ ਨਹੀਂ ਅਤੇ ਦੋਹਾਂ ਦੇਸ਼ਾਂ ਦੀ ਏਕਤਾ ਅਤੇ ਅਮਨ-ਅਮਾਨ ਲਈ ਵਾਹਿਗੁਰੂ ਕੋਲ ਕਾਮਨਾ ਕਰਦੇ ਹਾਂ। ਇਸ ਮੌਕੇ ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਿੰ. ਸਨੇਹ ਲਤਾ ਆਦਿ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।

Related News