ਸਿਹਤ ਵਿਭਾਗ ਨੇ ਛੱਪਡ਼ਾਂ ’ਚ ਛੱਡੀਆਂ ਗੰਬੂਜੀਆ ਮੱਛੀਆਂ
Sunday, Mar 03, 2019 - 03:58 AM (IST)
ਲੁਧਿਆਣਾ (ਸੰਦੀਪ)-ਸਿਹਤ ਵਿਭਾਗ ਦੀ ਟੀਮ ਨੇ ਪਿੰਡ ਮੰਗਲੀ ਉੱਚੀ ਅਤੇ ਜੰਡਿਆਲੀ ਵਿਖੇ ਸਿਵਲ ਸਰਜਨ ਅਤੇ ਡਾਕਟਰ ਜੇ. ਪੀ. ਸਿੰਘ ਐੱਸ. ਐੱਮ. ਓ. ਸਾਹਨੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਮੰਗਲੀ ਉੱਚੀ ਵਿਖੇ ਆਰ. ਐੱਮ. ਓ. ਡਾਕਟਰ ਸੁਖਜੀਤ ਕੌਰ ਤੇ ਦਲਵੀਰ ਸਿੰਘ ਸਿਹਤ ਇੰਸਪੈਕਟਰ ਵੱਲੋਂ ਡੇਂਗੂ ਜਿਹੀ ਖਤਰਨਾਕ ਬੀਮਾਰੀ ਦੀ ਰੋਕਥਾਮ ਵਾਸਤੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਪਿੰਡ ਦੇ ਛੱਪਡ਼ਾਂ ਵਿਚ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ। ਇਸ ਮੌਕੇ ਸਰਪੰਚ ਜਸਮੀਨ ਕੌਰ, ਸਾਬਕਾਂ ਸਰਪੰਚ ਸੁਖਮਿੰਦਰ ਸਿੰਘ, ਅਮੋਲਕ ਸਿੰਘ ਪੰਚ, ਜਗਦੀਸ਼ ਸਿੰਘ ਸਾਬਕਾ ਪੰਚ, ਅਵਤਾਰ ਸਿੰਘ, ਜਗਤਾਰ ਸਿੰਘ ਅਤੇ ਹੋਰ ਹਾਜ਼ਰ ਸਨ। ਡਾਕਟਰ ਸੁਖਜੀਤ ਕੌਰ ਨੇ ਦੱਸਿਆ ਕਿ ਇਹ ਮੱਛੀਆਂ ਮੱਛਰ ਤੇ ਲਾਰਵੇ ਨੂੰ ਖਾ ਜਾਂਦੀਆਂ ਹਨ, ਜਿਸ ਨਾਲ ਮੱਛਰ ਪੈਦਾ ਨਹੀਂ ਹੁੰਦਾ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਮਲੇਰੀਆ, ਡੇਂਗੂ, ਚਿਕਨ ਗੁਨੀਆ ਜਿਹੀਆਂ ਤੋਂ ਬਚਿਆ ਜਾ ਸਕਦਾ ਹੈ।
