ਵਿਧਾਇਕ ਡਾਬਰ ਨੂੰ ਕੈਂਪੇਨ ਕਮੇਟੀ ਦਾ ਮੈਂਬਰ ਨਿਯੁਕਤ ਕਰਨ ’ਤੇ ਕਾਂਗਰਸੀਆਂ ’ਚ ਖੁਸ਼ੀ ਦੀ ਲਹਿਰ

Wednesday, Feb 06, 2019 - 04:42 AM (IST)

ਵਿਧਾਇਕ ਡਾਬਰ ਨੂੰ ਕੈਂਪੇਨ ਕਮੇਟੀ ਦਾ ਮੈਂਬਰ ਨਿਯੁਕਤ ਕਰਨ ’ਤੇ ਕਾਂਗਰਸੀਆਂ ’ਚ ਖੁਸ਼ੀ ਦੀ ਲਹਿਰ
ਲੁਧਿਆਣਾ (ਰਿਸ਼ੀ)-ਲੋਕ ਸਭਾ ਚੋਣਾਂ 2019 ਨੂੰ ਲੈ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਲੋਂ ਹਲਕਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਬਰ ਨੂੰ ਪੰਜਾਬ ਦੀ ਕੈਂਪੇਨ ਕਮੇਟੀ ਦਾ ਮੈਂਬਰ ਨਿਯੁਕਤ ਕਰਨ ’ਤੇ ਕਾਂਗਰਸੀਆਂ ’ਚ ਖੁਸ਼ੀ ਦੀ ਲਹਿਰ ਹੈ। ਉਪਰੋਕਤ ਸ਼ਬਦ ਪੰਜਾਬ ਕਾਂਗਰਸ ਦੇ ਸਕੱਤਰ ਅਲਮੂਦੀਨ ਸੈਫੀ ਅਤੇ ਵਿਜੇ ਗਾਬਾ ਨੇ ਕਹੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਵਿਧਾਇਕ ਡਾਬਰ ਦੀ ਸੁਪਰਵਿਜ਼ਨ ਵਿਚ ਦਿਨ ਰਾਤ ਪਾਰਟੀ ਲਈ ਕੰਮ ਕਰਨ ਲਈ ਤਤਪਰ ਹੈ। ਵਿਧਾਇਕ ਡਾਬਰ ਵਿਚ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਇਕੱਠੇ ਨਾਲ ਲੈ ਕੇ ਚੱਲਣ ਦੀ ਅਨੌਖੀ ਕਲਾ ਹੈ। ਇਸੇ ਕਾਰਨ ਪਾਰਟੀ ਵੱਲੋਂ ਹਮੇਸ਼ਾ ਉਨ੍ਹਾਂ ਨੂੰ ਵੱਖਰਾ ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਰਾਜੀਵ ਰਾਜਾ, ਯੋਗੇਸ਼ ਹਾਂਡਾ, ਸੰਨੀ ਚੌਧਰੀ, ਹੈਪੀ, ਨਰਿੰਦਰ ਮਲਹੋਤਰਾ, ਮਾਣਿਕ ਡਾਵਰ, ਅਰੁਣ ਹੈਨਰੀ, ਵਿਪਨ ਅਰੋਡ਼ਾ, ਕੌਂਸਲਰ ਪਿੰਕੀ ਬਾਂਸਲ, ਕੌਂਸਲਰ ਅਨਿਲ ਭਾਰਤੀ, ਕੌਂਸਲਰ ਨਵਕਾਰ ਕਾਲਾਨ, ਕੌਂਸਲਰ ਘਾਇਲ, ਕੌਂਸਲਰ ਪਤੀ ਇਕਬਾਲ ਸੋਨੂੰ, ਕੌਂਸਲਰ ਲਕਸ਼ਮੀ ਦੇਵੀ, ਰਿੰਕੂ ਦੱਤ, ਵਿੱਕੀ ਡਾਵਰ, ਸਤਪਾਲ ਬੇਰੀ, ਜੋਲੀ ਮਿੱਤਲ, ਬੌਬੀ ਚੋਪਡ਼ਾ, ਵਿਪਨ ਅਰੋਡ਼ਾ ਨੇ ਵੀ ਵਿਧਾਇਕ ਡਾਬਰ ਨੂੰ ਵਧਾਈ ਦਿੰਦੇ ਹੋਏ ਕਾਂਗਰਸ ਦੀ ਸੀਟ ਨੂੰ ਜਿੱਤਣ ਦਾ ਭਰੋਸਾ ਦਿਵਾਇਆ।

Related News