ਸੀ. ਬੀ. ਐੱਸ. ਈ. ਵਲੋਂ 12ਵੀਂ ਦੇ ਵਿਦਿਆਰਥੀਆਂ ’ਤੇ ਕਰਵਾਏ ਸਰਵੇ ’ਚ ਹੋਇਆ ਖੁਲਾਸਾ

Wednesday, Feb 06, 2019 - 04:41 AM (IST)

ਸੀ. ਬੀ. ਐੱਸ. ਈ. ਵਲੋਂ 12ਵੀਂ ਦੇ ਵਿਦਿਆਰਥੀਆਂ ’ਤੇ ਕਰਵਾਏ ਸਰਵੇ ’ਚ ਹੋਇਆ ਖੁਲਾਸਾ
ਲੁਧਿਆਣਾ (ਵਿੱਕੀ)-ਪੂਰਾ ਸਾਲ ਸਕੂਲ ’ਚ ਨਿਯਮ ਨਾਲ ਰਹਿਣ ਤੋਂ ਇਲਾਵਾ ਪ੍ਰੀਖਿਆਵਾਂ ਦੇ ਦਿਨਾਂ ’ਚ ਮਨ ਲਾ ਕੇ ਤਿਆਰੀ ਕਰਨ ਦੇ ਬਾਵਜੂਦ ਨਤੀਜੇ ਸਮੇਂ ਕਈ ਵਿਦਿਆਰਥੀ ਆਪਣੇ ਘੱਟ ਨੰਬਰ ਦੇਖ ਕੇ ਆਮ ਕਰ ਕੇ ਹੈਰਾਨ ਹੋ ਜਾਂਦੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਉਨ੍ਹਾਂ ਦੇ ਸਬਜੈਕਟ ਵਿਚ ਨੰਬਰ ਘੱਟ ਕਿਉਂ ਆਏ ਹਨ। ਵਿਦਿਆਰਥੀਆਂ ਦੀ ਇਸ ਸਮੱਸਿਆ ਦਾ ਹੱਲ ਵੀ ਹੁਣ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਲੱਭਿਆ ਹੈ ਅਤੇ ਦੱਸਿਆ ਹੈ ਕਿ ਸ਼ਾਰਟਕੱਟ ’ਚ ਉੱਤਰ ਦੇਣ ਦੇ ਚੱਕਰ ਵਿਚ ਵਿਦਿਆਰਥੀ ਆਪਣੇ ਨੰਬਰ ਕਟਵਾ ਬੈਠਦੇ ਹਨ ਅਤੇ ਫਿਰ ਬਾਅਦ ’ਚ ਪ੍ਰੇਸ਼ਾਨ ਹੁੰਦੇ ਹਨ। ਸੀ. ਬੀ. ਐੱਸ. ਈ. ਵਲੋਂ ਬਾਕਾਇਦਾ ਇਸ ਸਬੰਧੀ ਇਕ ਸਰਵੇ ਵੀ ਕਰਵਾਇਆ ਗਿਆ, ਜਿਸ ਵਿਚ ਪਤਾ ਲੱਗਾ ਕਿ 12ਵੀਂ ਬੋਰਡ ਪ੍ਰੀਖਿਆ ’ਚ 40 ਫੀਸਦੀ ਵਿਦਿਆਰਥੀ ਸ਼ਾਰਟਕੱਟ ਵਿਚ ਉੱਤਰ ਲਿਖਦੇ ਹਨ ਅਤੇ ਜ਼ਿਆਦਾਤਰ ਵਿਦਿਆਰਥੀ ਜਲਦਬਾਜ਼ੀ ਵਿਚ ਸਿਰਫ 1 ਸ਼ਬਦ ’ਚ ਹੀ ਉੱਤਰ ਲਿਖ ਕੇ ਕੰਮ ਚਲਾਉਂਦੇ ਹਨ ਪਰ ਇਸ ਦਾ ਖਮਿਆਜ਼ਾ ਬੱਚਿਆਂ ਨੂੰ ਇਵੈਲਿਊਏਸ਼ਨ ਦੌਰਾਨ ਭੁਗਤਣਾ ਪੈਂਦਾ ਹੈ। ਇਸ ਨਾਲ ਸਟੈੱਪਵਾਈਜ਼ ਮਾਰਕਿੰਗ ’ਤੇ ਅਸਰ ਪੈਂਦਾ ਹੈ। ਜਿੰਨੇ ਨੰਬਰ ਉਨ੍ਹਾਂ ਨੂੰ ਮਿਲਣੇ ਚਾਹੀਦੇ ਹੁੰਦੇ ਹਨ, ਓਨੇ ਨਹੀਂ ਮਿਲਦੇ। ਬੋਰਡ ਮੁਤਾਬਕ ਪਿਛਲੇ 3-4 ਸਾਲਾਂ ’ਚ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਵਿਦਿਆਰਥੀ ਪ੍ਰੀਖਿਆਵਾਂ ਵਿਚ ਉੱਤਰ ਲਿਖਣ ’ਚ ਸ਼ਾਰਟਕੱਟ ਦੀ ਵਰਤੋਂ ਕਰਦੇ ਹਨ।

Related News