ਪ੍ਰਿੰ. ਪ੍ਰੇਮ ਕੁਮਾਰ ਜਲੰਧਰ ਦਿਹਾਤੀ ’ਚ ਆਉਂਦੇ 5 ਹਲਕਿਆਂ ਦੇ ਬਣੇ ਪ੍ਰਧਾਨ
Wednesday, Feb 06, 2019 - 04:41 AM (IST)
ਲੁਧਿਆਣਾ (ਭਟਿਆਰਾ)-ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਪੱਭਾ ਭਾਰ ਹੋ ਕੇ ਕੰਮ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਵਲੋਂ ਵੀ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਬੁਧੀਜੀਵੀ ਵਿੰਗ ਜ਼ਿਲਾ ਜਲੰਧਰ ਦੀ ਇਕ ਵਿਸ਼ੇਸ਼ ਮੀਟਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਸੁਰਿੰਦਰਪਾਲ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿੰਗ ਦੇ ਸੂਬਾ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ, ਜਨਰਲ ਸਕੱਤਰ ਡਾ. ਬਰਿੰਦਰ ਸਿੰਘ, ਸੂਬਾ ਮੀਤ ਪ੍ਰਧਾਨ ਡਾ. ਸੰਜੀਵ ਸ਼ਰਮਾ, ਜ਼ਿਲਾ ਜਲੰਧਰ ਦੇ ਪ੍ਰਧਾਨ ਡਾ. ਸ਼ਿਵਦਿਆਲ ਮਾਲੀ ਵਿਸ਼ੇਸ਼ ਤੌਰ ’‘ਤੇ ਸ਼ਾਮਲ ਹੋਏ। ਮੀਟਿੰਗ ਮੌਕੇ ਪਾਰਟੀਆਂ ਦੀ ਮਜ਼ਬੂਤੀ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਵਿਚਾਰ-ਵਟਾਂਦਰੇ ਕੀਤੇ ਗਏ। ਉਪਰੰਤ ਲੋਕ ਸਭਾ ਹਲਕਾ ਜਲੰਧਰ ਅਧੀਨ ਆਉਂਦੇ 9 ਸ਼ਹਿਰੀ ਅਤੇ ਪੇਂਡੂ ਹਲਕਿਆਂ ਦੇ ਪ੍ਰਧਾਨ ਥਾਪੇ ਗਏ ਅਤੇ ਕੁਝ ਵਿਅਕਤੀਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ’ਚ 5 ਪੇਡੂ ਹਲਕਿਆਂ ਦਾ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਫਿਲੌਰ ਨੂੰ ਥਾਪਿਆ ਗਿਆ। ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ‘ਆਪ’ ਪਾਰਟੀ ਵਲੋਂ ਉਨ੍ਹਾਂ ਉੱਪਰ ਭਰੋਸਾ ਕਰ ਕੇ 5 ਹਲਕਿਆਂ ਦੀ ਪ੍ਰਗਨਗੀ ਦਾ ਜੋ ਕੰਮਾ ਥਾਪਿਆ ਗਿਆ ਹੈ, ਉਹ ਉਸ ਅਹੁਦੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਲਈ ਦਿਨ ਰਾਤ ਇਕ ਕਰ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੀ ‘ਆਪ’ ਪਾਰਟੀ ਵਲੋਂ ਡੋਰ ਟੂ ਡੋਰ ਜਾ ਕੇ ਸੂਬਾ ਵਾਸੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਪਾਰਟੀ ਦੀ ਪ੍ਰਾਪਤੀਆਂ ਅਤੇ ਸੂਬੇ ਦੀ ਬਿਹਤਰੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਇਕ ਪਲੇਟਫਾਰਮ ’ਤੇ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਦੀ ਸੇਵਾ ਲਈ ‘ਆਪ’ ਪਾਰਟੀ ਵਚਨਬੱਧ ਹੈ।
