ਸ਼ਹਿਰ ’ਚ ਨਿਊ ਨਿਸਾਨ ਕਿਕਸ ਦਿ ਇੰਟੈਲੀਜੈਂਟ ਐੱਸ. ਯੂ. ਵੀ. ਲਾਂਚ

01/24/2019 10:07:14 AM

ਲੁਧਿਆਣਾ (ਮੀਨੂ, ਬੀ. ਐੱਨ. 461/1)-ਲੰਮੇ ਸਮੇਂ ਤੋਂ ਚਰਚਾ ’ਚ ਬਣੀ ਰਹਿਣ ਵਾਲੀ ਨਿਊ ਨਿਸਾਨ ਕਿਕਸ ਦਿ ਇੰਟੈਲੀਜੈਂਟ ਐੱਸ. ਯੂ. ਵੀ. ਨੂੰ ਸ਼ਹਿਰ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸ਼ਾਨਦਾਰ ਲਾਂਚਿੰਗ ’ਤੇ ਨਿਊ ਨਿਸਾਨ ਕਿਕਸ ਨੂੰ ਦੇਖਣ ਤੇ ਟੈਸਟ ਡਰਾਈਵ ਲੈਣ ਵਾਲੇ ਗਾਹਕਾਂ ਦਾ ਵੀ ਭਾਰੀ ਰਸ਼ ਰਿਹਾ। ਦਮਦਾਰ ਸਟਾਈਲ ’ਚ ਪਾਵਰਫੁਲ ਇੰਜਣ ਨਾਲ ਆਉਣ ਵਾਲੀ ਨਿਸਾਨ ਕਿਕਸ ਦੀ ਕੀਮਤ 9.55 ਤੋਂ 14.65 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ ਚਾਰ ਵੇਰੀਅੈਂਟ ਲੈਵਲ ’ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਚ ਐਕਸ. ਐੱਲ., ਐਕਸ. ਵੀ., ਐਕਸ. ਵੀ. ਪ੍ਰੀਮੀਅਮ ਆਦਿ ਸ਼ਾਮਲ ਹਨ। ਇਹ ਪੈਟਰੋਲ ਤੇ ਡੀਜ਼ਲ ਦੋਵੇਂ ਇੰਜਣਾਂ ਨਾਲ ਹੈ। ਇਨ੍ਹਾਂ ’ਚ ਪੈਟਰੋਲ ਇੰਜਣ ਦੋ ਵੈਰੀਅੈਂਟ ’ਚ ਹਨ, ਜਦਕਿ ਡੀਜ਼ਲ ਇੰਜਣ ਚਾਰੇ ਵੈਰੀਅੈਂਟ ’ਚ ਮਿਲੇਗਾ। ਮਾਈਲੇਜ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਪੈਟਰੋਲ ਵੈਰੀਅੈਂਟ 20.35 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦੇਵੇਗਾ। ਉਥੇ ਡੀਜ਼ਲ ਵੈਰੀਅੈਂਟ ਦੇ ਬੇਸ ਮਾਡਲ ’ਚ 20.45 ਕਿਲੋਮੀਟਰ ਪ੍ਰਤੀ ਲਿਟਰ ਤੇ ਟਾਪ ਵੈਰੀਅੈਂਟ ’ਚ 19.39 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਮਿਲੇਗੀ। ਨਿਸਾਨ ਗਰੁੱਪ ਆਫ ਇੰਡੀਆ ਦੇ ਡਾਇਰੈਕਟਰ ਕਮਰਸ਼ੀਅਲ ਹਰਦੀਪ ਐੱਸ. ਬਰਾੜ ਨੇ ਦੱਸਿਆ ਕਿ ਇਸ ਨੂੰ 11 ਰੰਗਾਂ ’ਚ ਲਾਂਚ ਕੀਤਾ ਗਿਆ ਹੈ। ਸਿੰਗਲਸ ਤੇ ਡਬਲ ਰੰਗਾਂ ’ਚ ਵੀ ਮਾਡਲਜ਼ ਹਨ। ਇਸ ਦੇ 6 ਗਿਅਰ ਹਨ। ਇਸ ਦੇ ਸੇਫਟੀ ਫੀਚਰਜ਼ ਵਿਦੇਸ਼ੀ ਗੱਡੀਆਂ ਵਰਗੇ ਹਨ। ਡਿਊਲ ਫਰੰਟ ਏਅਰਬੈਗਸ, ਈ. ਡੀ. ਬੀ. ਦੇ ਨਾਲ ਏ. ਬੀ. ਐੱਸ., ਰਿਅਰ ਡਿਫਾਗਰ ਤੇ ਰੀਅਰ ਪਾਰਕਿੰਗ ਸੈਂਸਰ ਫੀਚਰਜ਼ ਦਿੱਤੇ ਗਏ ਹਨ। ਇਹ ਫੀਚਰਜ਼ ਇਸ ਦੇ ਸਾਰੇ ਵੈਰੀਅੈਂਟ ’ਚ ਦਿੱਤੇ ਗਏ ਹਨ। ਉਥੇ ਇਸ ਦੇ ਟਾਪ ਵੈਰੀਅੈਂਟ ’ਚ ਦੋ ਏਅਰਬੈਗਸ, ਹਿੱਲ ਸਟਾਰਟ ਅਸਿਸਟ ਤੇ ਰੀਅਰ ਫਾਗ ਲੈਂਪਸ ਵੀ ਦਿੱਤੇ ਗਏ ਹਨ। ਫਰੰਟ ਬੈਕ ਕੈਮਰੇ ਦੇ ਨਾਲ ਸੱਜੇ-ਖੱਬੇ ਦੇ ਲਈ ਚਾਰ ਕੈਮਰੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਨਿਸਾਨ ਕਿਕਸ ਦੇ ਪਹਿਲੇ 10 ਹਜ਼ਾਰ ਗਾਹਕਾਂ ਲਈ ਤਿੰਨ ਸਾਲ ਦੀ ਵਾਰੰਟੀ, ਸਾਂਭ-ਸੰਭਾਲ ਤੇ ਰੋਡ ਸਾਈਡ ਅਸਿਸਟੈਂਸ ਬਿਲਕੁਲ ਮੁਫਤ ਹੋਵੇਗੀ। ਮਾਮੂਲੀ ਫੀਸ ਦੇ ਕੇ ਗਾਹਕ ਪੰਜ ਸਾਲ ਤੱਕ ਇਸ ਨੂੰ ਵਧਾ ਵੀ ਸਕਦੇ ਹਨ।

Related News