ਯੂਥ ਅਕਾਲੀ ਦਲ ਦਾ ਬੁਲਾਰਾ ਬਣਨ ’ਤੇ ਤਨਵੀਰ ਧਾਲੀਵਾਲ ਸਨਮਾਨਤ

01/23/2019 10:16:59 AM

ਲੁਧਿਆਣਾ (ਪਾਲੀ)-ਯੂਥ ਅਕਾਲੀ ਦਲ ਦਾ ਮੁੱਖ ਬੁਲਾਰਾ ਬਣਨ ’ਤੇ ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਨੇ ਆਪਣੇ ਗ੍ਰਹਿ ਵਿਖੇ ਰੱਖੀ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋ ਚੁੱਕੀ ਹੈ। ਲੁਧਿਆਣੇ ਵਿਚ ਇਕ ਰੁਪਏ ਦਾ ਕੋਈ ਵੀ ਨਵਾਂ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਵੇਗਾ ਅਤੇ ਘਰ-ਘਰ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਪਾਰਟੀ ਦੇ ਏਜੰਡੇ ਨੂੰ ਲੈ ਕੇ ਜਾਵੇਗਾ। ਮੀਟਿੰਗ ਵਿਚ ਧਾਲੀਵਾਲ ਨੇ ਨੌਜਵਾਨਾਂ ਨੂੰ ਡੱਟ ਕੇ ਮਿਹਨਤ ਕਰਨ ਦੀ ਬੇਨਤੀ ਕੀਤੀ ਤਾਂ ਜੋ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ ਦਾ ਨਿਯੁਕਤੀ ਲਈ ਕੋਟ-ਕੋਟ ਧੰਨਵਾਦ ਕੀਤਾ। ਇਸ ਸਮੇਂ ਸਰਬਜੀਤ ਸਿੰਘ ਗਰਚਾ, ਮਨਪ੍ਰੀਤ ਸਿੰਘ ਮੰਨਾ, ਜਤਿੰਦਰ ਸਿੰਘ ਖ਼ਾਲਸਾ , ਸਤਨਾਮ ਸਿੰਘ ਕੈਲੇ, ਕੰਵਲਜੀਤ ਸਿੰਘ ਦੂਆ, ਕੁਲਵਿੰਦਰ ਸਿੰਘ ਮਾਨ ਗਿਆਸਪੁਰਾ, ਕੁਲਜੀਤ ਸਿੰਘ ਧੰਜਲ, ਜਸਪ੍ਰੀਤ ਸਿੰਘ ਮੱਕਡ਼, ਨੂਰ ਜੋਤ ਸਿੰਘ, ਇੰਦਰਜੀਤ ਸਿੰਘ ਗੁੰਬਰ, ਭੁਪਿੰਦਰ ਸਿੰਘ ਲਾਲੀ, ਆਸਾ ਸਿੰਘ ਪੰਨੂੰ, ਗੁਰਿੰਦਰ ਸਿੰਘ ਗਿੱਲ, ਮਨਰਾਜ ਸਿੰਘ, ਸੰਦੀਪ ਬੈਂਸ ਪਿੰਕਾ ਗੁੰਬਰ, ਕੇਪੀ ਸਿੰਘ, ਤਪਿੰਦਰ ਸਿੰਘ ਥਿੰਦ , ਮਨਜੀਤ ਪਠਾਣੀਆਂ, ਜਗਰਾਜ ਸਿੰਘ, ਸਤਨਾਮ ਸਿੰਘ, ਸਤਵਿੰਦਰ ਸਿੰਘ ਕਾਲਾ ਅਜੀਤ ਸਿੰਘ ਬੱਗਾ, ਖੁਸ਼ਵਿੰਦਰ ਸਿੰਘ, ਸੰਜੀਵ ਪੁਰੀ, ਕੁਲਜਿੰਦਰ ਸਿੰਘ ਨਾਗਰਾ, ਅਮਨ ਕੈਂਥ, ਸ਼ੈਂਕੀ ਪੰਧੇਰ ਅਤੇ ਸਮੂਹ ਇਲਾਕਾ ਵਾਸੀ ਹਾਜ਼ਰ ਸਨ। ਯੂਥ ਅਕਾਲੀ ਦਲ ਦਾ ਮੁੱਖ ਬੁਲਾਰਾ ਬਣਨ ’ਤੇ ਤਨਵੀਰ ਧਾਲੀਵਾਲ ਨੂੰ ਸਨਮਾਨਤ ਕਰਦੇ ਹੋਏ ਨੌਜਵਾਨ ਆਗੂ। (ਤਲਵਾਡ਼)

Related News