ਖਾਣਾ ਬਣਾਉਂਦੇ ਸਮੇਂ ਮਾਮੂਲੀ ਗੱਲ ’ਤੇ ਪਤੀ ਨਾਲ ਹੋਇਆ ਝਗੜਾ, ਗੁੱਸੇ ’ਚ ਪਤਨੀ ਨੇ ਮੌਤ ਨੂੰ ਲਾਇਆ ਗਲ

Sunday, Nov 07, 2021 - 10:07 AM (IST)

ਖਾਣਾ ਬਣਾਉਂਦੇ ਸਮੇਂ ਮਾਮੂਲੀ ਗੱਲ ’ਤੇ ਪਤੀ ਨਾਲ ਹੋਇਆ ਝਗੜਾ, ਗੁੱਸੇ ’ਚ ਪਤਨੀ ਨੇ ਮੌਤ ਨੂੰ ਲਾਇਆ ਗਲ

ਲੁਧਿਆਣਾ (ਰਾਜ) - ਖਾਣਾ ਬਣਾਉਂਦੇ ਸਮੇਂ ਮਾਮੂਲੀ ਗੱਲ ਕਾਰਨ ਪਤੀ ਨਾਲ ਹੋਈ ਬਹਿਸ ਤੋਂ ਬਾਅਦ ਗੁੱਸੇ ਵਿਚ ਆਈ ਪਤਨੀ ਨੇ ਕਮਰੇ ਵਿਚ ਜਾ ਕੇ ਫਾਹ ਲਾ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਤਹਿਤ ਚੌਕੀ ਢੰਡਾਰੀ ਕਲਾਂ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਜਨਾਨੀ ਦੀ ਪਛਾਣ ਅਨੀਤਾ ਦੇਵੀ (23) ਵਜੋਂ ਹੋਈ ਹੈ, ਜੋ ਜਗਦੀਸ਼ ਕਾਲੋਨੀ, ਢੰਡਾਰੀ ਦੀ ਰਹਿਣ ਵਾਲੀ ਸੀ। ਪੁਲਸ ਨੇ ਜਨਾਨੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤੀ ਹੈ। ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ -ਵੱਡੀ ਵਾਰਦਾਤ: ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ

ਚੌਕੀ ਇੰਚਾਰਜ ਏ. ਐੱਸ. ਆਈ. ਧਰਮਪਾਲ ਚੌਧਰੀ ਨੇ ਦੱਸਿਆ ਕਿ ਅਨੀਤਾ ਆਪਣੇ ਪਤੀ ਰਵੀ ਰੰਜਨ ਨਾਲ ਜਗਦੀਸ਼ ਕਾਲੋਨੀ ਵਿਚ ਸਥਿਤ ਵਿਹੜੇ ਵਿਚ ਰਹਿੰਦੀ ਸੀ। ਉਨ੍ਹਾਂ ਦੀ ਇਕ ਬੇਟੀ ਹੈ, ਜੋ ਪਿੰਡ ਵਿਚ ਦਾਦਾ-ਦਾਦੀ ਦੇ ਨਾਲ ਰਹਿੰਦੀ ਹੈ। ਰਵੀ ਰੰਜਨ ਅਤੇ ਅਨੀਤਾ ਦੋਵੇਂ ਹੀ ਫੈਕਟਰੀ ਵਿਚ ਕੰਮ ਕਰਦੇ ਹਨ। ਸ਼ਨੀਵਾਰ ਦੀ ਸਵੇਰ ਖਾਣਾ ਬਣਾਉਂਦੇ ਸਮੇਂ ਪਤੀ-ਪਤਨੀ ਵਿਚ ਮਾਮੂਲੀ ਗੱਲ ਕਾਰਨ ਝਗੜਾ ਹੋ ਗਿਆ। ਦੋਵਾਂ ਵਿਚ ਬਹਿਸ ਹੋਈ, ਜਿਸ ਤੋਂ ਬਾਅਦ ਰਵੀ ਬਾਹਰ ਜਾ ਕੇ ਬੈਠ ਗਿਆ। ਪਿੱਛੇ ਉਸ ਦੀ ਪਤਨੀ ਨੇ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਇਸ ਦੌਰਾਨ ਰਵੀ ਨੇ ਸੋਚਿਆ ਕਿ ਗੁੱਸੇ ਕਾਰਨ ਉਹ ਕਮਰੇ ਵਿਚ ਗਈ ਹੈ, ਜਦੋਂ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਉਸ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਨਹੀਂ ਖੋਲ੍ਹਿਆ। ਅਨੀਤਾ ਨੇ ਅੰਦਰੋਂ ਕੁੰਡੀ ਲਾਈ ਹੋਈ ਸੀ। ਇਸ ਤੋਂ ਬਾਅਦ ਰਵੀ ਨੇ ਬਾਕੀ ਵਿਹੜੇ ਵਾਲਿਆਂ ਨੂੰ ਬੁਲਾਇਆ, ਜਿਨ੍ਹਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਤੋੜ ਦਿੱਤਾ। ਜਦੋਂ ਅੰਦਰ ਗਏ ਤਾਂ ਅਨੀਤਾ ਨੇ ਫਾਹ ਲਾਇਆ ਹੋਇਆ ਸੀ। ਉਨ੍ਹਾਂ ਨੇ ਹਸਪਤਾਲ ਲਿਜਾਣ ਲਈ ਤੁਰੰਤ ਥੱਲੇ ਉਤਾਰਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਮੁਤਾਬਕ ਇਸ ਮਾਮਲੇ ਵਿਚ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)


author

rajwinder kaur

Content Editor

Related News