ਜਲੰਧਰ ''ਚ ਖੇਡਦੇ ਸਮੇਂ ਅਗਵਾ ਹੋਇਆ ਜਵਾਕ 12 ਘੰਟਿਆਂ ''ਚ ਬਰਾਮਦ, ਬੱਸ ਸਟੈਂਡ ''ਤੇ ਛੱਡ ਫਰਾਰ ਹੋਏ ਸਨ ਕਿਡਨੈਪਰ
Friday, Sep 18, 2026 - 11:08 AM (IST)
ਜਲੰਧਰ (ਮਹੇਸ਼)-ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੀ ਚੌਕੀ ਲੈਦਰ ਕੰਪਲੈਕਸ ਅਧੀਨ ਪੈਂਦੇ ਇਲਾਕੇ ਅਨੂਪ ਨਗਰ ਬਸਤੀ ਪੀਰਦਾਦ ਤੋਂ ਵੀਰਵਾਰ ਦੁਪਹਿਰ ਨੂੰ ਆਨੰਦ ਠਾਕੁਰ ਨਾਮਕ ਵਿਅਕਤੀ ਦੇ ਅਗਵਾ ਕੀਤੇ ਗਏ 4 ਸਾਲ ਦੇ ਬੱਚੇ ਨੂੰ ਕਮਿਸ਼ਨਰੇਟ ਪੁਲਸ ਵੱਲੋਂ ਜਲੰਧਰ ਦੇ ਬੱਸ ਅੱਡੇ ਤੋਂ 12 ਘੰਟਿਆਂ 'ਚ ਦੇਰ ਰਾਤ ਨੂੰ ਬਰਾਮਦ ਕਰ ਲਿਆ ਗਿਆ ਹੈ।
ਇਸ ਗੱਲ ਦੀ ਪੁਸ਼ਟੀ ਏ. ਸੀ. ਪੀ. ਜਲੰਧਰ ਵੈਸਟ ਆਤਿਸ਼ ਭਾਟੀਆ ਤੇ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਗੁਰਦੀਪ ਚੰਦ ਨੇ ਕੀਤੀ ਹੈ। ਰਾਤ ਨੂੰ ਹੀ ਪੁਲਸ ਅਧਿਕਾਰੀਆਂ ਵੱਲੋਂ ਬੱਚੇ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਬੱਚੇ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਸਖ਼ਤੀ ਦੇ ਡਰੋਂ ਅਗਵਾਕਾਰ ਉਸ ਨੂੰ ਬੱਸ ਅੱਡੇ ਛੱਡ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਜਲੰਧਰ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ, ਵਿਆਹ 'ਚ ਹੋਣਾ ਸੀ ਸ਼ਾਮਲ

ਪੁਲਸ ਵੱਲੋਂ ਬੱਚੇ ਨੂੰ ਅਗਵਾ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਅਗਵਾ ਕੀਤੇ ਗਏ ਬੱਚੇ ਦੀ ਸ਼ਰਟ ਵੀ ਮੁਲਜ਼ਮਾਂ ਵੱਲੋਂ ਬਦਲ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ 2 ਮੁਲਜ਼ਮਾਂ ਵੱਲੋਂ ਦਿਨ-ਦਿਹਾੜੇ 4 ਸਾਲ ਦੇ ਬੱਚੇ ਨੂੰ ਅਗਵਾ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਹੋਰ ਬੱਚਿਆਂ ਨਾਲ ਘਰ ਦੇ ਬਾਹਰ ਖੇਡ ਰਹੇ ਕੇਸ਼ਵ ਪੁੱਤਰ ਆਨੰਦ ਠਾਕੁਰ ਨਾਮਕ ਉਕਤ ਬੱਚੇ ਨੂੰ ਐਕਟਿਵਾ ਸਵਾਰ ਮੁਲਜ਼ਮਾਂ ਨੇ ਚੁੱਕਿਆ ਅਤੇ ਆਪਣੀ ਐਕਟਿਵਾ ’ਤੇ ਬਿਠਾ ਕੇ ਲੈ ਗਏ ਅਤੇ ਰਾਜ ਨਗਰ ਵੱਲ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ

ਇਸ ਅਗਵਾ ਦੀ ਵਾਰਦਾਤ ਨੂੰ ਲੈ ਕੇ ਜਿੱਥੇ ਬੱਚੇ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ, ਉੱਥੇ ਹੀ ਆਸ-ਪਾਸ ਰਹਿੰਦੇ ਲੋਕਾਂ ’ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅਪਰਾਧੀਆਂ ਨੂੰ ਪੁਲਸ ਦਾ ਬਿਲਕੁਲ ਵੀ ਖ਼ੌਫ਼ ਨਹੀਂ ਰਿਹਾ ਹੈ। ਉਹ ਬੇਖ਼ੌਫ਼ ਹੋ ਕੇ ਦਿਨ-ਦਿਹਾਂਡੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਕੇਸ਼ਵ ਨਾਮਕ ਬੱਚੇ ਦੇ ਅਗਵਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਸਿਟੀ-2 ਮਾਧਵੀ ਸ਼ਰਮਾ, ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਤੇ ਐੱਸ. ਐੱਚ. ਓ. ਬਸਤੀ ਬਾਵਾ ਖੇਲ ਗੁਰਦੀਪ ਚੰਦ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਏ. ਸੀ. ਪੀ. ਨੇ ਦੱਸਿਆ ਕਿ ਪੁਲਸ ਨੇ ਬੱਚੇ ਦਾ ਅਗਵਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ’ਚ ਬੀ. ਐੱਨ. ਐੱਸ. ਦੀਆਂ ਅਲੱਗ-ਅਲੱਗ ਧਾਰਾਵਾਂ ਤਹਿਤ 277 ਨੰਬਰ ਐੱਫ. ਆਈ. ਆਰ. ਦਰਜ ਕਰ ਲਈ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਦੋਸ਼ੀ ਉਸ ਵਿੱਚ ਕੈਦ ਪਾਏ ਗਏ।
ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ DAV ਕਾਲਜ 'ਚ ਹੰਗਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
