ਲੁਧਿਆਣਾ : ਇਲਾਕੇ ਦਾ ਵਿਕਾਸ ਕਰਵਾਉਣ ਲਈ ਲੋਕ ਮੰਗ ਰਹੇ ਹਨ ਭੀਖ
Sunday, Aug 04, 2019 - 06:10 PM (IST)

ਲੁਧਿਆਣਾ (ਨਰਿੰਦਰ) - ਇਲਾਕੇ ਦਾ ਵਿਕਾਸ ਨਾ ਹੋਣ ਦੇ ਚੱਲਦਿਆਂ ਲੁਧਿਆਣਾ ਦੇ ਵਾਰਡ ਨੰਬਰ-69 ਦੇ ਲੋਕਾਂ ਨੇ ਵਲੋਂ ਇਕੱਠੇ ਹੋ ਕੇ ਸੜਕਾਂ ਅਤੇ ਲੋਕਾਂ ਦੇ ਘਰੋਂ ਭੀਖ ਮੰਗ ਕੇ ਵੱਖਰੀ ਤਰ੍ਹਾਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੋਸ ਪ੍ਰਗਟ ਕਰ ਰਹੇ ਇਲਾਕੇ ਦੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਪਾਸ਼ ਏਰੀਆ ਮਾਡਲ ਟਾਊਨ ਦਾ ਵਿਕਾਸ ਨਹੀਂ ਹੋ ਰਿਹਾ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਉਨ੍ਹਾਂ ਨੇ ਇਸ ਸਮੱਸਿਆ ਦੇ ਬਾਰੇ ਕਈ ਵਾਰ ਇਲਾਕਾ ਕੌਂਸਲਰ ਨੂੰ ਦੱਸਿਆ ਪਰ ਉਹ ਫੰਡਾਂ ਦੀ ਕਮੀ ਹੋਣ ਦਾ ਕਾਰਨ ਦੱਸ ਕੇ ਇਲਾਕੇ ਦਾ ਵਿਕਾਸ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ 'ਚ ਹੋਈ ਬਾਰਿਸ਼ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਟੁੱਟ ਗਈਆਂ ਸਨ ਅਤੇ ਕਈ ਜਗ੍ਹਾ ਸੀਵਰੇਜ ਬਲਾਕ ਹੋ ਗਏ ਸਨ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਲੋਕਾਂ ਕੋਲੋਂ ਭੀਖ ਮੰਗ ਕੇ ਪੈਸੇ ਇਕੱਠੇ ਕਰਕੇ ਇਲਾਕੇ ਦੇ ਕੌਂਸਲਰ ਨੂੰ ਦੇਣਗੇ ਤਾਂ ਉਹ ਵਿਕਾਸ ਕਰ ਸਕਣ।