ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਬੋਲੀ ਮੈਡਮ ਸਿੱਧੂ (ਵੀਡੀਓ)

Sunday, Nov 25, 2018 - 10:08 AM (IST)

ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਬੋਲੀ ਮੈਡਮ ਸਿੱਧੂ (ਵੀਡੀਓ)

ਲੁਧਿਆਣਾ (ਅਭਿਸ਼ੇਕ ਬਹਿਲ) : ਨਵਜੋਤ ਸਿੱਧੂ ਨੂੰ ਪਾਕਿਸਤਾਨ ਤੋਂ ਦੋਸਤ ਇਮਰਾਨ ਵਲੋਂ ਆਏ ਸੱਦੇ ਨੇ ਸਿਆਸੀ ਗਲਿਆਰਿਆ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਪਾਕਿਸਤਾਨ ਵਲੋਂ 28 ਨਵੰਬਰ ਨੂੰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ 'ਚ ਸ਼ਾਮਲ ਹੋਣ ਲਈ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸਤ ਨਵਜੋਤ ਸਿੱਧੂ ਨੂੰ ਸੱਦਾ ਭੇਜਿਆ ਹੈ। ਇਮਰਾਨ ਦੇ ਇਸ ਸੱਦੇ 'ਤੇ ਬੋਲਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਜ਼ਰੂਰ ਜਾਣਗੇ।

ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਸਬੰਧੀ ਬੋਲਦਿਆਂ ਕਿਹਾ ਕਿ ਇਹ ਲਾਂਘਾ ਬਾਬਾ ਨਾਨਕ ਦੀ ਮਿਹਰ ਨਾਲ ਖੁੱਲ੍ਹਣ ਜਾ ਰਿਹਾ ਇਸ ਪਿਛੇ ਕਿਸੇ ਇਨਸਾਨ ਦਾ ਹੱਥ ਨਹੀਂ ਹੈ।

ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਤੋਂ ਬਾਅਦ ਪਾਕਿਸਤਾਨ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਸ਼ਮਾ ਸਵਰਾਜ ਨੂੰ ਵੀ ਸੱਦਾ ਮਿਲ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਦੇ ਇਸ ਬੁਲਾਵੇ ਤੋਂ ਕੌਣ-ਕੌਣ ਪਾਕਿਸਤਾਨ ਜਾਂਦਾ ਹੈ।


author

Baljeet Kaur

Content Editor

Related News