ਸੀ. ਬੀ. ਐੱਸ. ਈ. ਨੇ ਪਹਿਲੀ ਵਾਰ ਰੱਖੀ 2 ਪ੍ਰਸ਼ਨ ਪੱਤਰਾਂ ਦੀ ਆਪਸ਼ਨ

Thursday, Oct 03, 2019 - 09:21 AM (IST)

ਸੀ. ਬੀ. ਐੱਸ. ਈ. ਨੇ ਪਹਿਲੀ ਵਾਰ ਰੱਖੀ 2 ਪ੍ਰਸ਼ਨ ਪੱਤਰਾਂ ਦੀ ਆਪਸ਼ਨ

ਲੁਧਿਆਣਾ(ਵਿੱਕੀ) : ਗਣਿਤ ਵਿਦਿਆਰਥੀਆਂ ਲਈ ਇਕ ਟੈਂਸ਼ਨ ਭਰਿਆ ਵਿਸ਼ਾ ਹੈ। ਇਸ ਗੱਲ ਦਾ ਨਤੀਜਾ ਵੀ ਸੀ. ਬੀ. ਐੱਸ. ਈ. ਵੱਲੋਂ ਵਿਦਿਆਰਥੀਆਂ ਨੂੰ ਗਣਿਤ ਲਈ ਦਿੱਤੇ ਗਏ 2 ਬਦਲਾਂ 'ਚੋਂ ਕਿਸੇ 1 ਨੂੰ ਚੁਣਨ ਦਾ ਬਦਲ ਦੇਣ ਤੋਂ ਬਾਅਦ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਨੇ 10ਵੀਂ ਦੀ ਸਾਲਾਨਾ ਪ੍ਰੀਖਿਆ 'ਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਨੂੰ ਗਣਿਤ ਦਾ ਬੇਸਿਕ ਅਤੇ ਸਟੈਂਡਰਡ ਮੈਥਡ ਚੁਣਨ ਦੀ ਆਪਸ਼ਨ ਦਿੱਤੀ ਸੀ। ਇਸ ਆਪਸ਼ਨ ਮੁਤਾਬਕ ਬੋਰਡ ਦਾ ਮੰਨਣਾ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ 11ਵੀਂ 'ਚ ਨਾਨ ਮੈਡੀਕਲ ਸਟ੍ਰੀਮ 'ਚ ਜਾਣਾ ਹੈ, ਉਨ੍ਹਾਂ ਨੂੰ ਸਟੈਂਡਰਡ ਮੈਥ ਦਾ ਬਦਲ ਦਿੱਤਾ ਗਿਆ ਸੀ। ਹੁਣ ਪਿਛਲੇ ਦਿਨੀਂ ਸਕੂਲਾਂ ਵੱਲੋਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ ਜੋ ਫਾਰਮ ਭਰਵਾਏ ਗਏ ਹਨ, ਉਸ ਵਿਚ 48.13 ਫੀਸਦੀ ਵਿਦਿਆਰਥੀ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੇ ਬੇਸਿਕ ਮੈਥਸ ਨੂੰ ਚੁਣਿਆ ਹੈ ਜਦਕਿ 52 ਫੀਸਦੀ ਤੋਂ ਵੀ ਘੱਟ ਵਿਦਿਆਰਥੀ-ਵਿਦਿਆਰਥਣਾਂ ਨੇ ਸਟੈਂਡਰਡ ਮੈਥਸ 'ਚ ਰੁਚੀ ਦਿਖਾਈ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਸੀ. ਬੀ. ਐੱਸ. ਈ. ਨੇ ਗਣਿਤ ਦੇ 2 ਪ੍ਰਸ਼ਨ ਪੱਤਰਾਂ (ਬੇਸਿਕ ਅਤੇ ਸਟੈਂਡਰਡ) ਦਾ ਬਦਲ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ।

ਅੰਕੜਿਆਂ 'ਚ ਜ਼ਿਆਦਾ ਹੈ ਸਟੈਂਡਰਡ ਮੈਥ ਚੁਣਨ ਵਾਲਿਆਂ ਦੀ ਗਿਣਤੀ
ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ 10ਵੀਂ ਦੀ ਬੋਰਡ ਪ੍ਰੀਖਿਆ ਲਈ ਭਰੇ ਫਾਰਮ ਮੁਤਾਬਕ 10ਵੀਂ ਵਿਚ ਕਰੀਬ 18.77 ਲੱਖ ਵਿਦਿਆਰਥੀ-ਵਿਦਿਆਰਥਣਾਂ ਨੇ ਪ੍ਰੀਖਿਆ ਫਾਰਮ ਭਰੇ ਹਨ। ਇਨ੍ਹਾਂ 'ਚੋਂ ਕਰੀਬ 13.20 ਲੱਖ ਵਿਦਿਆਰਥੀਆਂ ਨੇ ਸਟੈਂਡਰਡ ਮੈਥ ਚੁਣਿਆ ਹੈ। ਉੱਥੇ ਹੀ ਬੇਸਿਕ ਮੈਥਸ ਚੁਣਨ ਵਾਲਿਆਂ ਦੀ ਗਿਣਤੀ 5.56 ਲੱਖ ਦੇ ਕਰੀਬ ਹੈ। ਸੀ. ਬੀ. ਐੱਸ. ਈ. ਮੁਤਾਬਕ ਸਟੈਂਡਰਡ ਮੈਥਸ ਅਤੇ ਬੇਸਿਕ ਮੈਥਸ ਵਿਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣੇ ਹਨ, ਇਸ ਦੀ ਜਾਣਕਾਰੀ ਵੈਬਸਾਈਟ 'ਤੇ ਉਪਲਬਧ ਕਰਵਾ ਦਿੱਤੀ ਗਈ।

ਘੱਟ ਹੋਵੇਗੀ ਸਬਜੈਕਟਿਵ ਸਵਾਲਾਂ ਦੀ ਗਿਣਤੀ
ਅਗਲੇ ਸਾਲ ਸੰਭਾਵਿਤ ਫਰਵਰੀ ਤੋਂ ਸ਼ੁਰੂ ਹੋਣ ਵਾਲੀ ਸੀ. ਬੀ. ਐੱਸ. ਈ. ਸਾਲਾਨਾ ਬੋਰਡ ਪ੍ਰੀਖਿਆਵਾਂ ਬਦਲੇ ਹੋਏ ਪੈਟਰਨ 'ਤੇ ਹੋਣਗੀਆਂ। ਬੋਰਡ ਨੇ ਕਈ ਤਰ੍ਹਾਂ ਦੇ ਟਵੀਟ ਕਰ ਕੇ ਦੱਸਿਆ ਹੈ ਕਿ ਨਵੇਂ ਪੈਟਰਨ ਨਾਲ ਵਿਦਿਆਰਥੀਆਂ ਦੀ ਨਾਲੇਜ ਵਧਣ ਨਾਲ ਉਨ੍ਹਾਂ ਦੀ ਰੱਟਣ ਦੀ ਆਦਤ ਵੀ ਖਤਮ ਹੋਵੇਗੀ। ਸੀ. ਬੀ. ਐੱਸ. ਈ. ਦੇ ਨਵੇਂ ਪ੍ਰੀਖਿਆ ਪੈਟਰਨ 'ਚ ਪ੍ਰਸ਼ਨ ਪੱਤਰਾਂ 'ਚ ਸਬਜੈਕਟਿਵ ਸਵਾਲਾਂ ਦੀ ਗਿਣਤੀ ਘੱਟ ਹੋਵੇਗੀ। ਇਸ ਦੇ ਨਾਲ ਵਿਦਿਆਰਥੀਆਂ ਨੂੰ ਇੰਟਰਨਲ ਚੁਆਇਸ ਦੇ ਜ਼ਿਆਦਾ ਬਦਲ ਮਿਲਣਗੇ। ਆਬਜੈਕਟਿਵ ਟਾਈਪ ਸਵਾਲਾਂ ਦੀ ਗਿਣਤੀ ਵਧਣ ਤੋਂ ਇਲਾਵਾ ਸਾਰੇ ਵਿਸ਼ਿਆਂ 'ਚ 20 ਅੰਕਾਂ ਦਾ ਪ੍ਰੈਕਟੀਕਲ ਅਤੇ ਇੰਟਰਨਲ ਅਸੈੱਸਮੈਂਟ ਵੀ ਕੀਤੀ ਜਾਵੇਗੀ।


author

cherry

Content Editor

Related News