ਲੁਧਿਆਣਾ: ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਬਾਥਰੂਮ ‘ਚੋਂ ਮਿਲੀ ਲਾਸ਼

07/30/2022 1:25:19 PM

ਲੁਧਿਆਣਾ (ਤਰੁਣ) - ਭਾਈਵਾਲਾ ਚੌਕ ਸਥਿਤ ਇਕ ਪ੍ਰਾਈਵੇਟ ਬੈਂਕ ’ਚ ਕੰਮ ਕਰਨ ਵਾਲੇ ਸਕਿਓਰਿਟੀ ਗਾਰਡ ਵਲੋਂ ਬਾਥਰੂਮ ’ਚ ਜਾ ਕੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਗਾਰਡ ਦੀ ਪਛਾਣ ਭੁਪਿੰਦਰ ਸਿੰਘ (40) ਵਜੋਂ ਹੋਈ ਹੈ। ਜਾਂਚ ਅਧਿਕਾਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਬੈਂਕ ਦੇ ਕਰਮਚਾਰੀ ਨੇ ਪੁਲਸ ਨੂੰ ਕਾਲ ਕੀਤੀ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜੀ। 

ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ

ਮਾਮਲੇ ਦੀ ਜਾਂਚ ਕਰਨ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਖੁਦ ਨੂੰ ਬੈਂਕ ਦੇ ਅੰਦਰ ਸਥਿਤ ਬਾਥਰੂਮ ’ਚ ਜਾ ਕੇ ਗੋਲੀ ਮਾਰੀ ਹੈ। ਲਹੂ-ਲੁਹਾਨ ਹਾਲਤ ’ਚ ਭੁਪਿੰਦਰ ਦਾ ਸਰੀਰ ਬਾਥਰੂਮ ’ਚ ਜ਼ਮੀਨ ’ਤੇ ਪਿਆ ਹੋਇਆ ਸੀ। ਪੁਲਸ ਨੂੰ ਮ੍ਰਿਤਕ ਦੀ ਲਾਸ਼ ਦੇ ਕੋਲ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਕਿਹੜੇ ਕਾਰਨਾਂ ਤੋਂ ਦੁਖੀ ਹੋ ਕੇ ਭੁਪਿੰਦਰ ਨੇ ਖੁਦ ਨੂੰ ਗੋਲੀ ਮਾਰੀ ਹੈ, ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਉੱਥੇ ਜਿਸ ਸਮੇਂ ਘਟਨਾ ਵਾਪਰੀ ਬੈਂਕ ਦੇ ਅੰਦਰ 3 ਕਰਮਚਾਰੀ ਕੰਮ ਕਰ ਰਹੇ ਸਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬਾਥਰੂਮ ਕਾਫੀ ਪਿੱਛੇ ਹੋਣ ਕਾਰਨ ਅਤੇ ਚੱਲਦੀ ਰੋਡ ਦੇ ਟ੍ਰੈਫਿਕ ਕਾਰਨ ਗੋਲੀ ਚੱਲਣ ਦੀ ਆਵਾਜ਼ ਬੈਠੇ ਕਰਮਚਾਰੀਆਂ ਨੂੰ ਸੁਣਾਈ ਦਿੱਤੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਭੁਪਿੰਦਰ ਸਿੰਘ ਲਗਭਗ 2 ਮਹੀਨੇ ਤੋਂ ਉਕਤ ਪ੍ਰਾਈਵੇਟ ਬੈਂਕ ’ਚ ਕੰਮ ਕਰ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਮੰਕੀਪਾਕਸ ਦੇ ਸ਼ੱਕੀ ਮਰੀਜ਼ ਮਗਰੋਂ ਹਰਕਤ 'ਚ ਸਿਹਤ ਮਹਿਕਮਾ, ਤਿਆਰ ਕੀਤਾ ਸਪੈਸ਼ਲ ਵਾਰਡ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


rajwinder kaur

Content Editor

Related News