ਲੁਧਿਆਣਾ : ਡੀ. ਸੀ. ਨੇ ਬਿਆਨ ਕੀਤਾ ਜੇਲ ਅੰਦਰਲਾ ਮਾਹੌਲ, ਦੱਸਿਆ ਝੜਪ ਦਾ ਕਾਰਨ (ਵੀਡੀਓ)

Thursday, Jun 27, 2019 - 03:53 PM (IST)

ਲੁਧਿਆਣਾ (ਸਿਆਲ) : ਲੁਧਿਆਣਾ ਕੇਂਦਰੀ ਜੇਲ 'ਚ ਕੈਦੀਆਂ ਵਿਚਕਾਰ ਹੋਈ ਖੂਨੀ ਝੜਪ ਬਾਰੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਜੇਲ ਦੇ ਅੰਦਰਲਾ ਮਾਹੌਲ ਬਿਆਨ ਕਰਦਿਆਂ ਕਿਹਾ ਹੈ ਕਿ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਇਨ੍ਹਾਂ 'ਤੇ ਕਾਬੂ ਪਾਉਣਾ ਥੋੜ੍ਹਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕੈਦੀਆਂ ਦੀ ਮੈਡੀਟੇਸ਼ਨ ਲਈ ਹਰੇਕ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਪਤਾ ਨਹੀਂ ਕਿਵੇਂ ਉਹ ਅੱਜ ਇੰਨਾ ਭੜਕ ਗਏ। ਡੀ. ਸੀ. ਨੇ ਦੱਸਿਆ ਕਿ ਭੜਕੇ ਹੋਏ ਕੈਦੀਆਂ ਵਲੋਂ ਜੇਲ ਅੰਦਰ ਕੁਝ ਸਿਲੰਡਰਾਂ ਨੂੰ ਵੀ ਅੱਗ ਲਾਈ ਗਈ ਹੈ। ਇਸ ਤੋਂ ਇਲਾਵਾ ਕੈਦੀਆਂ ਨੇ ਜੇਲ ਅੰਦਰਲੇ ਰਿਕਾਰਡ ਰੂਮ ਅਤੇ ਖਾਣ-ਪੀਣ ਦੇ ਸਮਾਨ ਦੀ ਕੰਟੀਨ ਨੂੰ ਵੀ ਅੱਗ ਲਾਈ ਹੈ। 
ਦੱਸਿਆ ਝੜਪ ਦਾ ਮੁੱਖ ਕਾਰਨ
ਡੀ. ਸੀ. ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਸੰਨੀ ਨਾਂ ਦੇ ਕੈਦੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕੈਦੀਆਂ ਨੇ ਦੋਸ਼ ਲਾਇਆ ਕਿ ਪੁਲਸ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਇਸੇ ਗੱਲ ਤੋਂ ਭੜਕੇ ਕੈਦੀਆਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ।
ਫਿਲਹਾਲ ਸਥਿਤੀ ਕੰਟਰੋਲ 'ਚ 
ਪਰਦੀਪ ਅਗਰਵਾਲ ਨੇ ਦੱਸਿਆ ਕਿ ਕੈਦੀਆਂ ਦੀ ਝੜਪ ਦੌਰਾਨ ਕਈ ਕੈਦੀ ਅਤੇ ਪੁਲਸ ਮੁਲਾਜ਼ਮ ਜ਼ਖਮੀਂ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਥਿਤੀ ਪੂਰੀ ਕੰਟਰੋਲ 'ਚ ਹੈ ਅਤੇ ਹਾਲਾਤ 'ਤੇ ਕਾਬੂ ਪਾ ਲਿਆ ਗਿਆ ਹੈ।


author

Babita

Content Editor

Related News