ਘਰੇਲੂ ਗੈਸ ਦੀ ਕੀਮਤ ਵਧਾ ਕੇ ਸਰਕਾਰ ਨੇ ਰਸੋਈ ਦਾ ਬਜਟ ਵੀ ਵਿਗਾੜ ਦਿੱਤਾ
Tuesday, Apr 15, 2025 - 02:37 PM (IST)

ਭੁੱਚੋ ਮੰਡੀ (ਨਾਗਪਾਲ) : ਆਮ ਲੋਕਾਂ ਲਈ ਇੱਕ ਹੋਰ ਝਟਕੇ ਵਜੋਂ ਕੇਂਦਰ ਸਰਕਾਰ ਨੇ ਘਰੇਲੂ ਗੈਸ ਦੀਆਂ ਕੀਮਤਾਂ 'ਚ 50 ਰੁਪਏ ਕੀਮਤ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਬਾਅਦ ਆਮ ਲੋਕਾਂ ਦੀ ਜੇਬ 'ਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਹ ਵਾਧਾ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ 'ਤੇ ਇਕ ਹੋਰ ਵੱਡਾ ਬੋਝ ਹੈ।
ਪਹਿਲਾਂ ਹੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ ਅਤੇ ਹੁਣ ਗੈਸ ਦੀ ਕੀਮਤ ਵਧਾ ਕੇ ਸਰਕਾਰ ਨੇ ਉਨ੍ਹਾਂ ਦੀ ਰਸੋਈ ਦਾ ਬਜਟ ਵੀ ਵਿਗਾੜ ਦਿੱਤਾ ਹੈ। ਔਰਤਾਂ ਨੇ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕਰਦਿਆ ਕਿਹਾ ਕਿ ਪਹਿਲਾਂ ਹੀ ਦਾਲ, ਆਟਾ, ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਹਨ। ਹੁਣ ਗੈਸ ਵੀ ਮਹਿੰਗੀ ਕਰ ਦਿੱਤੀ। ਰੋਜ਼ਾਨਾ ਦਾ ਖ਼ਰਚਾ ਬਹੁਤ ਵੱਧ ਗਿਆ ਹੈ। ਸਰਕਾਰ ਸਿਰਫ਼ ਚੋਣਾਂ ਸਮੇਂ ਵਾਅਦੇ ਕਰਦੀ ਹੈ ਪਰ ਹਕੀਕਤ ਵਿੱਚ ਕੁੱਝ ਨਹੀਂ ਕਰਦੀ।