ਲੋਅਰ ਗ੍ਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Sunday, Jun 17, 2018 - 04:22 AM (IST)
ਪੱਟੀ, (ਸੌਰਭ)- ਲੋਅਰ ਗ੍ਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਪੱਟੀ ਵੱਲੋਂ ਪੰਜਾਬ ਐਕਸ਼ਨ ਮੁਲਾਜ਼ਮ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਖਿਲਾਫ ਤਿੰਨ ਦਿਨ ਪੰਜਾਬ ਵਿਚ ਵੱਖ -ਵੱਖ ਨਗਰ ਕੌਂਸਲਾਂ ਦੇ ਦਫਤਰਾਂ ਵਿਖੇ ਰੋਸ ਧਰਨਾ ਦਿੱਤਾ ਗਿਆ ਅਤੇ ਬੱਸ ਸਟੈਂਡ ਪੱਟੀ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਤਹਿਤ ਨਗਰ ਕੌਂਸਲ ਪੱਟੀ ਵਿਖੇ ਬਲਵੰਤ ਰਾਏ ਜ਼ਿਲਾ ਪ੍ਰਧਾਨ ਸਫਾਈ ਸੇਵਕ ਸਭਾ ਅਤੇ ਗੁਰਨਾਮ ਸਿੰਘ ਜ਼ਿਲਾ ਪ੍ਰਧਾਨ ਕੈਲਰੀਕਲ ਸਟਾਫ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਫਾਈ/ਦਫ਼ਤਰੀ ਸੇਵਕਾਂ ਤੇ ਕਰਮਚਾਰੀਆਂ ਜੋ ਪਿਛਲੇ ਲੰਮੇ ਸਮੇਂ ਤੋਂ ਕੰਟਰੈਕਟ ਬੇਸ, ਡੀ.ਸੀ. ਰੇਟ ’ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਵੈਟ ਦੀ ਰਾਸ਼ੀ ਦੁਗਣੀ ਕੀਤੀ ਜਾਵੇ, ਮੁਲਾਜ਼ਮਾਂ ਦੀਅਾਂ ਤਨਖਾਹਾਂ ਸਰਕਾਰੀ ਖਜ਼ਾਨੇ ਵਿਚ ਕੀਤੀਆਂ ਜਾਣ, ਐਕਸਾਈਜ਼ ਡਿਊਟੀ ਦਾ ਬਕਾਇਆ ਭੁਗਤਾਨ ਕੀਤਾ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
ਇਸ ਮੌਕੇ ਰਮੇਸ਼ ਕੁਮਾਰ ਸ਼ੇਰਗਿੱਲ, ਧਰਮ ਸਿੰਘ, ਸਰਬਜੀਤ ਸਿੰਘ, ਹਰਭਜਨ ਸਿੰਘ, ਨਰਿੰਦਰ ਕੌਰ, ਦੇਵੀ ਦਾਸ, ਲਖਬੀਰ ਸਿੰਘ, ਸੰਦੀਪ ਸਿੰਘ, ਜਗਜੀਤ ਸਿੰਘ, ਲਵ ਜੋਇਲ, ਜਸਬੀਰ ਕੌਰ, ਰਵਿੰਦਰ ਕੌਰ, ਰਣਜੀਤ ਕੌਰ, ਕਿਰਨ ਰਾਣੀ ਹਾਜ਼ਰ ਸਨ।
