ਨਵਾਂਸ਼ਹਿਰ ’ਚ ਪਏ ਮੀਂਹ ਕਾਰਨ ਹੇਠਲੇ ਤਾਪਮਾਨ ’ਚ ਆਈ 3 ਡਿਗਰੀ ਦੀ ਗਿਰਾਵਟ

11/30/2023 6:07:54 PM

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹੋਈ ਬਰਸਾਤ ਅਤੇ ਪਹਾੜਾਂ ’ਤੇ ਬਰਫ਼ ਦੀ ਚਿੱਟੀ ਚਾਦਰ ਵਿੱਛ ਜਾਣ ਕਾਰਨ ਤਾਪਮਾਨ ’ਚ ਕਰੀਬ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਨਵਾਂਸ਼ਹਿਰ ’ਚ 21.2 ਅਤੇ ਬਲਾਚੌਰ ’ਚ 25.2 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ ਹੈ। ਅੱਜ ਸਵੇਰੇ ਤੜਕਸਾਰ ਕਰੀਬ ਸਾਢੇ 7 ਵਜੇ ਹੀ ਹਨੇਰੀ ਅਤੇ ਗਰਜ ਨਾਲ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਕਰੀਬ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਨਵਾਂਸ਼ਹਿਰ ਦੇ ਸਲੋਹ ਮਾਰਗ, ਕਚਹਿਰੀ ਅਤੇ ਸੇਵਾ ਕੇਂਦਰ ਦੇ ਬਾਹਰ ਪਾਣੀ ਭਰ ਗਿਆ, ਜਿਸ ਕਾਰਨ ਸੇਵਾ ਕੇਂਦਰ ਅਤੇ ਤਹਿਸੀਲ ਦਫ਼ਤਰਾਂ ’ਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਸ਼ਹਿਰ ਦੀਆਂ ਟੁੱਟੀਆਂ ਸੜਕਾਂ ਸਮੇਤ ਰੇਲਵੇ ਰੋਡ, ਸਲੋਹ ਰੋਡ, ਅੰਬੇਡਕਰ ਚੌਕ ਅਤੇ ਚੰਡੀਗੜ੍ਹ ਚੌਂਕ ਆਦਿ ’ਚ ਪਏ ਟੋਏ ਪਾਣੀ ਨਾਲ ਭਰ ਗਏ ਜਿਸ ਕਾਰਨ ਵਾਹਨ ਚਾਲਕਾਂ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਟੋਇਆਂ ਦੇ ਪਾਣੀ ’ਚੋਂ ਨਿਕਲਣ ’ਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਅੱਜ ਹੇਠਲਾ ਤਾਪਮਾਨ 13 ਅਤੇ ਵੱਧ 21 ਡਿਗਰੀ ਰਿਹਾ। ਜਿੱਥੇ ਸ਼ੁੱਕਰਵਾਰ ਨੂੰ ਵੀ ਆਸਮਾਨ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਉੱਥੇ ਹੀ ਹੇਠਲੇ ਤਾਪਮਾਨ ’ਚ 2 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਖ਼ਬਰ ਲਿਖੇ ਜਾਣ ਤੱਕ ਅਸਮਾਨ ਸੰਘਣੇ ਬੱਦਲਾਂ ਨਾਲ ਘਿਰਿਆ ਹੋਇਆ ਸੀ।

ਇਹ ਵੀ ਪੜ੍ਹੋ : ਹੁਣ ਵਟਸਐਪ ਚੈਨਲ ’ਤੇ ਆਉਣਗੇ DGP ਗੌਰਵ ਯਾਦਵ, ਮਿਲਣਗੀਆਂ ਅਹਿਮ ਸੂਚਨਾਵਾਂ

ਸੁੱਕੀ ਠੰਢ ਤੋਂ ਰਾਹਤ ਮਿਲੇਗੀ, ਠੰਡ ਤੋਂ ਬਚਣ ਦੀ ਲੋੜ: ਡਾ. ਰੰਜੀਵ
ਅੱਜ ਸਵੇਰ ਤੋਂ ਹੋਈ ਬਰਸਾਤ ਤੋਂ ਬਾਅਦ ਮੌਸਮ ’ਚ ਆਏ ਬਦਲਾਅ ਬਾਰੇ ਡਾ. ਰੰਜੀਵ ਨੇ ਕਿਹਾ ਕਿ ਵੱਧਦੀ ਠੰਢ ਨਾਲ ਲੋਕਾਂ ਨੂੰ ਗਲੇ ਦੀ ਖਰਾਸ਼, ਖੰਘ ਅਤੇ ਬੁਖ਼ਾਰ ਆਦਿ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜਦੋਂ ਮੀਂਹ ਪੈਣ ਤੋਂ ਬਾਅਦ ਸੂਰਜ ਨਿਕਲਦਾ ਹੈ ਤਾਂ ਲੋਕਾਂ ਨੂੰ ਤੁਰੰਤ ਆਪਣੇ ਗਰਮ ਕੱਪੜੇ ਨਹੀਂ ਉਤਾਰਨੇ ਚਾਹੀਦੇ ਸਗੋਂ ਠੰਡ ਤੋਂ ਬਚਾਅ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਏ ਦੋ ਗੈਂਗਸਟਰਾਂ ਦੇ ਐਨਕਾਊਂਟਰ 'ਤੇ ਪੰਜਾਬ ਪੁਲਸ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News