ਵਿਆਹੁਤਾ ਨਾਲ ਪ੍ਰੇਮ ਸੰਬੰਧਾਂ ਦਾ ਖ਼ੌਫ਼ਨਾਕ ਅੰਤ, ਮਰਨ ਤੋਂ ਪਹਿਲਾਂ ਜੋੜੇ ਨੇ ਵੀਡੀਓ ਬਣਾ ਕੀਤਾ ਵੱਡਾ ਖ਼ੁਲਾਸਾ

Friday, Aug 26, 2022 - 12:08 PM (IST)

ਵਿਆਹੁਤਾ ਨਾਲ ਪ੍ਰੇਮ ਸੰਬੰਧਾਂ ਦਾ ਖ਼ੌਫ਼ਨਾਕ ਅੰਤ, ਮਰਨ ਤੋਂ ਪਹਿਲਾਂ ਜੋੜੇ ਨੇ ਵੀਡੀਓ ਬਣਾ ਕੀਤਾ ਵੱਡਾ ਖ਼ੁਲਾਸਾ

ਅਬੋਹਰ(ਸੁਨੀਲ, ਰਹੇਜਾ) : ਪ੍ਰੇਮ ਸਬੰਧਾਂ ਕਾਰਨ ਇਕ ਨੌਜਵਾਨ ਤੇ ਵਿਆਹੁਤਾ ਔਰਤ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਬੀਤੇ ਦਿਨ ਨਹਿਰ ’ਚੋਂ ਬਰਾਮਦ ਹੋਈਆਂ ਹਨ। ਇੰਨਾ ਹੀ ਨਹੀਂ ਦੋਵਾਂ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ, ਜਿਹੜੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕੁਝ ਲੋਕਾਂ ਵਲੋਂ ਬੇਇੱਜ਼ਤ ਕੀਤਾ ਗਿਆ ਹੈ, ਜਿਸ ਕਾਰਨ ਉਹ ਇਹ ਕਦਮ ਚੁੱਕ ਰਹੇ ਹਨ। ਉਧਰ, ਖੂਈਖੇੜਾ ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ਾਂ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- ਮਲੋਟ ’ਚ ਵੱਡੀ ਵਾਰਦਾਤ, ਮਾਈਨਰ ’ਚੋਂ ਬਰਾਮਦ ਹੋਈ 3 ਸਾਲਾ ਬੱਚੀ ਦੀ ਲਾਸ਼ ਦੇਖ ਦਹਿਲੇ ਲੋਕ, ਧੜ ਤੋਂ ਵੱਖ ਸੀ ਸਿਰ

ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਜੀਦਪੁਰ ਕੱਟਿਆਂਵਾਲੀ ਦੇ ਸੀਤਾ ਰਾਮ (22) ਦਾ ਪਿੰਡ ਦੀ ਇਕ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ, ਜਿਸ ਬਾਰੇ ਲੋਕਾਂ ਨੂੰ ਪਤਾ ਚੱਲ ਗਿਆ। ਹਾਲਾਂਕਿ ਬਣਾਈ ਗਈ ਵੀਡੀਓ ਵਿਚ ਦੋਵੇਂ ਇਹ ਕਹਿ ਰਹੇ ਹਨ ਕਿ ਕੁਝ ਲੋਕਾਂ ਨੇ ਧੱਕੇ ਨਾਲ ਉਨ੍ਹਾਂ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ, ਜਿਸ ਤੋਂ ਬਾਅਦ ਦੋਵਾਂ ਨੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ । ਦੱਸਿਆ ਜਾਂਦਾ ਹੈ ਕਿ ਮ੍ਰਿਤਕ ਔਰਤ ਦੇ ਦੋ ਬੱਚੇ (ਇਕ ਕੁੜੀ ਕੇ ਇਕ ਮੁੰਡਾ)  ਹੈ ਜਦਕਿ ਮ੍ਰਿਤਕ ਨੌਜਵਾਨ ਕੁਆਰਾ ਸੀ। ਦੋਵਾਂ ਦੀਆਂ ਲਾਸ਼ਾਂ ਨਹਿਰ ’ਚੋਂ ਬਰਾਮਦ ਹੋਣ ’ਤੇ ਇਥੋਂ ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਲਿਆਂਦੀਆਂ ਗਈਆਂ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


author

Simran Bhutto

Content Editor

Related News