ਸਿਰਫ਼ਿਰੇ ਆਸ਼ਿਕ ਦਾ ਕਾਰਾ! ਪ੍ਰੇਮਿਕਾ ਨੂੰ ਘਰ ਬੁਲਾ ਕੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

Friday, Aug 30, 2024 - 12:13 PM (IST)

ਸਿਰਫ਼ਿਰੇ ਆਸ਼ਿਕ ਦਾ ਕਾਰਾ! ਪ੍ਰੇਮਿਕਾ ਨੂੰ ਘਰ ਬੁਲਾ ਕੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਖੰਨਾ (ਬਿਪਨ): ਖੰਨਾ ਦੇ ਸਮਰਾਲਾ ਰੋਡ 'ਤੇ ਪੰਜਾਬੀ ਬਾਗ ਵਿਚ ਇਕ ਸਿਰਫ਼ਿਰੇ ਆਸ਼ਿਕ ਨੇ ਖ਼ੌਫ਼ਨਾਕ ਕਾਰਾ ਕਰ ਦਿੱਤਾ। ਉਸ ਨੇ ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਨੂੰ ਅੱਗ ਲਗਾ ਦਿੱਤੀ। ਸਿਟੀ ਥਾਣਾ ਪੁਲਸ ਨੇ ਇਸ ਘਟਨਾ ਸਬੰਧੀ ਜਸਪ੍ਰੀਤ ਕੌਰ (27) ਵਾਸੀ ਸਮਰਾਲਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਹਰਸ਼ਪ੍ਰੀਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਪੰਜਾਬੀ ਬਾਗ ਸਮਰਾਲਾ ਰੋਡ ਖੰਨਾ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109 (ਇਰਾਦਾ ਕਤਲ) ਦੇ ਤਹਿਤ ਕੇਸ ਦਰਜ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਰਾਣਾ ਗੁਰਜੀਤ ਸਿੰਘ ਦੀ ਸ਼ੂਗਰ ਮਿੱਲ 'ਤੇ SEBI ਦੀ ਵੱਡੀ ਕਾਰਵਾਈ

ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਲੁਧਿਆਣਾ ਵਿਚ ਨਰਸਿੰਗ ਦੀ ਡਿਊਟੀ ਕਰਦੀ ਹੈ। ਤਕਰੀਬਨ 5 ਸਾਲ ਪਹਿਲਾਂ ਉਸ ਦੀ ਦੋਸਤੀ ਹਰਸ਼ਪ੍ਰੀਤ ਸਿੰਘ ਵਾਸੀ ਪੰਜਾਬੀ ਬਾਗ ਸਮਰਾਲਾ ਰੋਡ ਖੰਨਾ ਨਾਲ ਹੋਈ ਸੀ। ਉਸ ਦਾ ਹਰਸ਼ਪ੍ਰੀਤ ਦੇ ਘਰ ਆਉਣਾ-ਜਾਣਾ ਵੀ ਸੀ, ਪਰ ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਹਰਸ਼ਪ੍ਰੀਤ ਸਿੰਘ ਨਸ਼ੇ ਕਰਨ ਦਾ ਆਦੀ ਹੈ, ਜਿਸ ਕਾਰਨ ਉਸ ਨੇ ਹਰਸ਼ਪ੍ਰੀਤ ਨਾਲ ਮਿਲਣਾ ਘਟਾ ਦਿੱਤਾ ਸੀ। ਹਰਸ਼ਪ੍ਰੀਤ ਉਸ 'ਤੇ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ। 

ਜਸਪ੍ਰੀਤ ਕੌਰ ਨੇ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਨੇ ਉਸ ਨੂੰ ਪੰਜਾਬੀ ਬਾਗ ਸਥਿਤ ਆਪਣੇ ਘਰ ਬੁਲਾਇਆ ਤੇ ਫ਼ਿਰ ਜਾਨੋਂ ਮਾਰਨ ਦੀ ਨੀਅਤ ਨਾਲ ਮੋਟਰਸਾਈਕਲ ਦੀ ਟੰਕੀ ਵਿਚੋਂ ਪੈਟਰੋਲ ਕੱਢ ਕੇ ਉਸ ਉੱਪਰ ਛਿੜਕ ਦਿੱਤਾ ਤੇ ਫ਼ਿਰ ਲਾਈਟਰ ਨਾਲ ਅੱਗ ਲਗਾ ਦਿੱਤੀ। ਅੱਗ ਲੱਗੀ ਹੋਣ ਕਾਰਨ ਉਹ ਬਾਹਰ ਨੂੰ ਭੱਜੀ ਅਤੇ ਨਾਲ ਵਾਲੇ ਕਮਰੇ ਵਿਚ ਪਏ ਕੰਬਲ ਨਾਲ ਅੱਗ ਬੁਝਾਈ। ਉਸ ਦਾ ਸਰੀਰ ਝੁਲਸ ਗਿਆ ਸੀ। ਜ਼ਮੀਨ 'ਤੇ ਡਿੱਗੀ ਹੋਈ ਨੇ ਹੀ 108 ਨੰਬਰ 'ਤੇ ਫ਼ੋਨ ਕਰ ਐਂਬੂਲੈਂਸ ਮੰਗਵਾਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਦੋਧੀ ਦਾ ਗੋਲ਼ੀਆਂ ਮਾਰ ਕੇ ਕਤਲ

ਇਸ ਵਿਚਾਲੇ ਹਰਸ਼ਪ੍ਰੀਤ ਨੇ ਵੀ ਡਰਦੇ ਮਾਰੇ ਆਪਣੇ ਆਪ ਨੂੰ ਵੀ ਅੱਗ ਲਗਾ ਲਈ। ਤਕਰੀਬਨ 20 ਮਿੰਟ ਬਾਅਦ ਐਂਬੂਲੈਂਸ ਆਈ ਅਤੇ ਦੋਹਾਂ ਨੂੰ ਸਿਵਲ ਹਸਪਤਾਲ ਖੰਨਾ ਲੈ ਗਈ। ਉੱਥੇ ਮੱਢਲਾ ਇਲਾਜ ਦੇਣ ਮਗਰੋਂ ਉਨ੍ਹਾਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News