ਇਸ਼ਕ 'ਚ ਅੰਨ੍ਹੀ ਹੋਈ ਪ੍ਰੇਮਿਕਾ, ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਪ੍ਰੇਮੀ ਨੂੰ ਦਿੱਤੀ ਖ਼ੌਫਨਾਕ ਮੌਤ

Sunday, Aug 16, 2020 - 09:43 PM (IST)

ਇਸ਼ਕ 'ਚ ਅੰਨ੍ਹੀ ਹੋਈ ਪ੍ਰੇਮਿਕਾ, ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਪ੍ਰੇਮੀ ਨੂੰ ਦਿੱਤੀ ਖ਼ੌਫਨਾਕ ਮੌਤ

ਸਰਦੂਲਗੜ (ਸਿੰਗਲਾ)— ਇਥੋਂ ਦੇ ਪਿੰਡ ਭੰਮੇ ਕਲਾਂ ਵਿਖੇ ਇਸ਼ਕ 'ਚ ਅੰਨ੍ਹੀ ਹੋਈ ਇਕ ਪ੍ਰੇਮਿਕਾ ਵੱਲੋਂ ਆਪਣੇ ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਨੌਜਵਾਨ ਪ੍ਰੇਮੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਉਕਤ ਪ੍ਰੇਮਿਕਾ ਨੇ ਆਪਣੇ ਪਹਿਲੇ ਪ੍ਰੇਮੀ ਨੂੰ ਘਰ ਅੰਦਰ ਸੱਦ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਸਗੋਂ ਇਸ਼ਕ 'ਚ ਅੰਨੀ ਹੋਈ ਪ੍ਰੇਮਿਕਾ ਨੇ ਕਤਲ ਕਰਨ ਤੋਂ ਬਾਅਦ ਪ੍ਰੇਮੀ ਦੀ ਲਾਸ਼ ਨੂੰ ਆਪਣੇ ਪਿੰਡ ਦੀ ਧਰਮਸ਼ਾਲਾ 'ਚ ਸੁੱਟ ਦਿੱਤਾ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਤੱਲਣ ਸਾਹਿਬ ਨੇੜੇ ਵਾਪਰੀ ਵੱਡੀ ਘਟਨਾ, ਖੂਹ 'ਚੋਂ ਮਿਲੀ ਸੇਵਾਦਾਰ ਦੀ ਲਾਸ਼

ਇੰਝ ਦਿੱਤੀ ਦਰਦਨਾਕ ਮੌਤ
ਇਕੱਤਰ ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਦੀ ਇਕ ਔਰਤ ਜਸਪ੍ਰੀਤ ਕੌਰ ਉਰਫ ਹਰਦੀਪ ਕੌਰ ਪਤਨੀ ਸਤਪਾਲ ਸਿੰਘ ਨੇ ਮ੍ਰਿਤਕ ਬਾਰੂ ਸਿੰਘ ਪੁੱਤਰ ਬੂਟਾ ਸਿੰਘ ਨਾਲ ਮਿਲ ਕੇ ਪਿਛਲੇ ਮਹੀਨੇ ਝੋਨਾ ਖੇਤਾਂ 'ਚ ਇਕੱਠੇ ਲਗਾਇਆ ਸੀ। ਇਸ ਦੌਰਾਨ ਜਸਪ੍ਰੀਤ ਕੌਰ ਦੇ ਬਾਰੂ ਸਿੰਘ ਨਾਲ ਪ੍ਰੇਮ-ਸੰਬੰਧ ਬਣ ਗਏ ਪਰ ਜਸਪ੍ਰੀਤ ਦੇ ਪਹਿਲੇ ਪ੍ਰੇਮੀ ਗੱਗੂ ਪੁੱਤਰ ਜੱਗ ਸਿੰਘ ਨੂੰ ਇਹ ਪ੍ਰੇਮ ਸੰਬੰਧ ਨਾ ਮਨਜ਼ੂਰ ਹੋਏ। ਜਿਸ ਕਾਰਨ ਗੱਗੂ ਨੇ ਜਸਪ੍ਰੀਤ ਕੌਰ ਨਾਲ ਮਿਲ ਕੇ ਜਸਪ੍ਰੀਤ ਦੇ ਦੂਜੇ ਪ੍ਰੇਮੀ ਬਾਰੂ ਸਿੰਘ ਨੂੰ ਘਰ ਬੁਲਾ ਕੇ ਤੇਜ਼ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਨੂੰ ਪਿੰਡ ਦੀ ਹੀ ਮਜ਼੍ਹਬੀ ਸਿੱਖ ਵਾਲੀ ਧਰਮਸ਼ਾਲਾ 'ਚ ਸੁੱਟ ਦਿੱਤਾ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ
ਇਹ ਵੀ ਪੜ੍ਹੋ: ਰੇਤ ਮਾਫੀਆ ਨੂੰ ਲੈ ਕੇ ਖਹਿਰਾ ਨੇ ਘੇਰੀ ਕੈਪਟਨ ਸਰਕਾਰ, ਕੀਤੇ ਕਈ ਵੱਡੇ ਖੁਲਾਸੇ (ਵੀਡੀਓ)

ਇਸ ਸੰਬੰਧੀ ਥਾਣਾ ਜੌੜਕੀਆਂ ਦੇ ਐੱਸ. ਐੱਚ. ਓ. ਸੁਰਜਨ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਪੁਲਸ ਨੇ ਮ੍ਰਿਤਕ ਬਾਰੂ ਸਿੰਘ ਦੇ ਪਿਤਾ ਬੂਟਾ ਸਿੰਘ ਦੇ ਬਿਆਨਾਂ 'ਤੇ ਦੋਵੇਂ ਦੋਸ਼ੀ ਗੱਗੂ ਸਿੰਘ ਅਤੇ ਜਸਪ੍ਰੀਤ ਕੌਰ ਖ਼ਿਲਾਫ਼ ਧਾਰਾ 302, 34 ਆਈ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦਾ ਹਾਸੋਹੀਣਾ ਬਿਆਨ, ਸੁਤੰਤਰਤਾ ਦਿਵਸ ਨੂੰ ਬੋਲ ਗਏ 'ਗਣਤੰਤਰ ਦਿਵਸ'
ਇਹ ਵੀ ਪੜ੍ਹੋ: ਲੁਧਿਆਣਾ: ਆਜ਼ਾਦੀ ਦਿਹਾੜੇ ਮੌਕੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨ ਦੀ ਮੰਗ, ਵਿਖਾਈਆਂ ਕਾਲੀਆਂ ਝੰਡੀਆਂ


author

shivani attri

Content Editor

Related News