ਹੋਟਲ ''ਚ ਰੰਗਰਲੀਆਂ ਮਨਾਉਣ ਪੁੱਜਾ ਸੀ ਪ੍ਰੇਮੀ ਜੋੜਾ, ਜ਼ਿਆਦਾ ਸ਼ਰਾਬ ਪੀਣ ਕਾਰਨ ਹੋਇਆ ਉਹ ਜੋ ਸੋਚਿਆ ਨਾ ਸੀ

Sunday, Nov 05, 2023 - 06:33 PM (IST)

ਹੋਟਲ ''ਚ ਰੰਗਰਲੀਆਂ ਮਨਾਉਣ ਪੁੱਜਾ ਸੀ ਪ੍ਰੇਮੀ ਜੋੜਾ, ਜ਼ਿਆਦਾ ਸ਼ਰਾਬ ਪੀਣ ਕਾਰਨ ਹੋਇਆ ਉਹ ਜੋ ਸੋਚਿਆ ਨਾ ਸੀ

ਜਲੰਧਰ (ਸ਼ੋਰੀ)- ਰੇਲਵੇ ਸਟੇਸ਼ਨ ਨੇੜੇ ਸਥਿਤ ਇਕ ਹੋਟਲ ’ਚ ਮੌਜ-ਮਸਤੀ ਕਰਨ ਦੇ ਮੂਡ ’ਚ ਪ੍ਰੇਮੀ ਜੋੜਾ ਪੁੱਜਾ। ਦੱਸਿਆ ਜਾ ਰਿਹਾ ਹੈ ਕਿ ਬਿਨਾਂ ਆਈ. ਡੀ. ਪਰੂਫ ਦਿੱਤੇ ਦੋਵੇਂ ਕਮਰੇ ’ਚ ਪੁੱਜੇ, ਜਿੱਥੇ ਨੌਜਵਾਨ ਨੇ ਜੰਮ ਕੇ ਸ਼ਰਾਬ ਪੀਤੀ। ਇਸ ਦੌਰਾਨ ਨੌਜਵਾਨ ਨੇ ਕਿਸੇ ਅਜਿਹੀ ਦਵਾਈ ਦਾ ਵੀ ਸੇਵਨ ਕਰ ਲਿਆ, ਜਿਸ ਨਾਲ ਉਹ ਪੂਰੀ ਤਰ੍ਹਾਂ ਨਸ਼ੇ ’ਚ ਟੱਲੀ ਹੋ ਗਿਆ, ਜਿਉਂ ਹੀ ਨੌਜਵਾਨ ਨੇ ਕੱਪੜੇ ਲਾਹ ਕੇ ਲੜਕੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਹੋ ਕੇ ਕੱਚ ਦੇ ਟੇਬਲ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ, ਪੈਰ ਤੇ ਸਰੀਰ ਦੇ ਬਾਕੀ ਹਿੱਸਿਆਂ ’ਤੇ ਡੂੰਘੇ ਜ਼ਖ਼ਮ ਹੋ ਗਏ।

ਉਸ ਨਾਲ ਆਈ ਲੜਕੀ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਅੰਡਰਵੀਅਰ ’ਚ ਹੀ ਪਹੁੰਚਾਇਆ। ਡਿਊਟੀ ’ਤੇ ਤਾਇਨਾਤ ਡਾਕਟਰ ਨੇ ਨੌਜਵਾਨ ਦਾ ਇਲਾਜ ਕੀਤਾ ਤੇ ਜਿਉਂ ਹੀ ਮਾਮਲੇ ਦੀ ਜਾਣਕਾਰੀ ਸਬੰਧਤ ਥਾਣੇ ਦੀ ਪੁਲਸ ਨੂੰ ਦੇਣੀ ਚਾਹੀ ਤਾਂ ਪ੍ਰੇਮੀ ਨੂੰ ਹਸਪਤਾਲ ਲੈ ਕੇ ਪੁੱਜੀ ਲੜਕੀ ਨੇ ਡਾਕਟਰ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਮਿੰਨਤਾਂ ਕਰਨ ਲੱਗੀ ਪਰ ਡਾਕਟਰ ਨੇ ਨਿਯਮ ਦੇ ਮੁਤਾਬਕ ਪੁਲਸ ਨੂੰ ਸੂਚਨਾ ਦੇ ਦਿੱਤੀ।

ਇਹ ਵੀ ਪੜ੍ਹੋ: ਹੋਟਲ 'ਚ ਬਰਥਡੇ ਪਾਰਟੀ ਦੌਰਾਨ ਪੈ ਗਿਆ ਭੜਥੂ, ਮਾਮੂਲੀ ਗੱਲ ਨੂੰ ਲੈ ਕੇ ਪਿਆ ਖਿਲਾਰਾ

ਇਸ ਤੋਂ ਬਾਅਦ ਨੌਜਵਾਨ ਦੇ ਘਰ ਵਾਲੇ ਜਿਹੜੇ ਕਿ ਬਸਤੀਆਂ ਇਲਾਕੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ, ਉਥੇ ਪਹੁੰਚੇ ਤੇ ਉਨ੍ਹਾਂ ਨੂੰ ਵੇਖ ਕੇ ਕੁੜੀ ਹਸਪਤਾਲ ਤੋਂ ਕਿਤੇ ਬਾਹਰ ਚਲੀ ਗਈ। ਹੁਣ ਸੋਚਣ ਵਾਲੀ ਗੱਲ ਹੈ ਕਿ ਉਂਝ ਤਾਂ ਕਿਹਾ ਜਾਂਦਾ ਹੈ ਕਿ ਸਥਾਨਕ ਰਹਿਣ ਵਾਲੇ ਲੋਕਾਂ ਨੂੰ ਹੋਟਲ ਵਾਲੇ ਕਮਰੇ ਜਲਦ ਨਹੀਂ ਦਿੰਦੇ ਤਾਂ ਉਕਤ ਹੋਟਲ ’ਚ ਉਨ੍ਹਾਂ ਨੂੰ ਕੁਝ ਘੰਟਿਆਂ ਵਾਸਤੇ ਕਮਰਾ ਕਿਉਂ ਦਿੱਤਾ ਗਿਆ? ਜੇਕਰ ਇਸ ਮਾਮਲੇ ’ਚ ਸੀਨੀਅਰ ਪੁਲਸ ਅਧਿਕਾਰੀ ਜਾਂਚ ਕਰਨ ਤਾਂ ਪਤਾ ਲੱਗ ਸਕਦਾ ਹੈ ਕਿ ਹੋਟਲ ਨੂੰ ਕਿਹੜੇ ਪੁਲਸ ਵਾਲਿਆਂ ਦੀ ਸਰਪ੍ਰਸਤੀ ਪ੍ਰਾਪਤ ਹੈ। ਹੋਟਲ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਹੋਟਲ ’ਚ ਜੁਆਰੀਏ ਕਮਰਾ ਬੁੱਕ ਕਰਵਾ ਕੇ ਜੂਆ ਤਕ ਖੇਡਦੇ ਹਨ।

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿੰਕਜਾ, ਸਖ਼ਤ ਹਦਾਇਤਾਂ ਕੀਤੀਆਂ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News