ਪ੍ਰੇਮਿਕਾ ਤੋਂ ਨਾਰਾਜ਼ ਪ੍ਰੇਮੀ ਨੇ ਨਿਗਲੀ ਜ਼ਹਿਰੀਲੀ ਦਵਾਈ, ਹਸਪਤਾਲ ਦਾਖਲ

Thursday, Mar 05, 2020 - 06:12 PM (IST)

ਪ੍ਰੇਮਿਕਾ ਤੋਂ ਨਾਰਾਜ਼ ਪ੍ਰੇਮੀ ਨੇ ਨਿਗਲੀ ਜ਼ਹਿਰੀਲੀ ਦਵਾਈ, ਹਸਪਤਾਲ ਦਾਖਲ

ਮੋਰਿੰਡਾ (ਧੀਮਾਨ)— ਇਥੇ ਇਕ ਪ੍ਰੇਮੀ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਨਾਲ ਨਾਰਾਜ਼ ਹੋ ਕੇ ਕੋਈ ਦਵਾਈ ਨਿਗਲ ਲਈ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਅਨਾਜ ਮੰਡੀ 'ਚ ਇਕੱਠੇ ਹੋਏ ਇਕ ਪ੍ਰੇਮੀ ਜੋੜੇ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ 'ਤੇ ਪ੍ਰੇਮੀ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦੇ ਸਾਹਮਣੇ ਹੀ ਕੋਈ ਦਵਾਈ ਨਿਗਲ ਲਈ, ਜਿਸ 'ਤੇ ਪ੍ਰੇਮਿਕਾ ਘਬਰਾ ਗਈ ਅਤੇ 108 'ਤੇ ਫੋਨ ਕਰਕੇ 108 ਐਂਬੂਲੈਂਸ ਬੁਲਾ ਕੇ ਪ੍ਰੇਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। 

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮੀ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਪ੍ਰੇਮਿਕਾ ਚਮਕੌਰ ਸਾਹਿਬ ਵਿਖੇ ਰਹਿੰਦੀ ਹੈ। ਜਾਣਕਾਰੀ ਅਨੁਸਾਰ ਦੋਵਾਂ ਦਾ ਆਪਸ 'ਚ ਪਿਛਲੇ ਕਈ ਸਾਲਾਂ ਤੋਂ ਪ੍ਰੇਮ-ਪ੍ਰਸੰਗ ਚੱਲਿਆ ਆ ਰਿਹਾ ਸੀ ਤੇ ਉਹ ਅਕਸਰ ਇਕ ਦੂਜੇ ਨੂੰ ਮਿਲਦੇ ਰਹਿੰਦੇ ਸਨ। ਜਦੋਂ 108 ਐਂਬੂਲੈਂਸ ਵੱਲੋਂ ਪ੍ਰੇਮੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉਸ ਸਮੇਂ ਉਹ ਅਰਧ ਬੇਹੋਸ਼ੀ ਦੀ ਹਾਲਤ ਵਿਚ ਸੀ। ਜਿਸ ਦਾ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਇਲਾਜ ਦੌਰਾਨ ਪ੍ਰੇਮੀ ਦੀ ਹਾਲਤ 'ਚ ਕੁਝ ਸੁਧਾਰ ਆਉਣਾ ਸ਼ੁਰੂ ਹੋਇਆ ਅਤੇ ਉਸ ਸਮੇਂ ਉਸ ਦੇ ਜ਼ੁਬਾਨ 'ਤੇ ਪ੍ਰੇਮਿਕਾ ਦਾ ਨਾਂ ਹੀ ਆ ਰਿਹਾ ਸੀ। ਉੱਧਰ ਮਰੀਜ਼ ਨੂੰ ਡਾਕਟਰਾਂ ਨੇ ਚੰਡੀਗੜ੍ਹ ਲਈ ਰੈਫਰ ਕੀਤਾ ਅਤੇ ਇਸ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਗਈ। ਜਿਸ 'ਤੇ ਮਾਮਲਾ ਪੁਲਸ ਕੋਲ ਪਹੁੰਚ ਗਿਆ। ਸ਼ਹਿਰ 'ਚ ਇਸ ਦੀ ਕਾਫੀ ਚਰਚਾ ਹੈ।


author

shivani attri

Content Editor

Related News