LPU ਨੇ 259 ਭੂਟਾਨੀ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਡ ਜਹਾਜ਼ਾਂ ਰਾਹੀਂ ਭੂਟਾਨ ਭੇਜਿਆ

04/14/2020 10:10:02 AM

ਜਲੰਧਰ/ਫਗਵਾੜਾ (ਦਰਸ਼ਨ)— ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲਾਕ ਡਾਊਨ ਦੇ ਕਾਰਨ ਕਈ ਕੌਮਾਂਤਰੀ ਵਿਦਿਆਰਥੀ ਆਪਣੇ ਦੇਸ਼ ਵਾਪਸ ਨਹੀਂ ਜਾ ਸਕੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਅਮਨ ਮਿੱਤਲ ਨੇ ਦੱਸਿਆ ਕਿ ਐੱਲ. ਪੀ. ਯੂ. ਨੇ 259 ਭੂਟਾਨੀ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਡ ਜਹਾਜ਼ਾਂ 'ਚ ਭੂਟਾਨ ਭੇਜਿਆ।

ਉਨ੍ਹਾਂ ਦੱਸਿਆ ਭਾਰਤ 'ਚ ਲਾਕਡਾਉੂਨ ਦੌਰਾਨ ਹਵਾਈ ਸਰਹੱਦ ਬੰਦ ਹੋਣ ਕਾਰਨ ਭੂਟਾਨ ਦੇ 259 ਵਿਦਿਆਰਥੀ ਐੱਲ. ਪੀ. ਯੂ. 'ਚ ਰਹਿ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੁਲਕ ਭੇਜਣ ਲਈ ਭਾਰਤ ਸਰਕਾਰ ਅਤੇ ਭਾਰਤ 'ਚ ਭੂਟਾਨ ਦੇ ਦੂਤਘਰ ਨਾਲ ਤਾਲਮੇਲ ਕੀਤਾ। ਉਨ੍ਹਾਂ ਦੀ ਸਹਾਇਤਾ ਨਾਲ 259 ਭੂਟਾਨੀ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਡ ਜਹਾਜ਼ਾਂ ਨਾਲ ਭੂਟਾਨ ਜਾਣ ਲਈ ਪ੍ਰੇਰਿਤ ਕੀਤਾ।

ਅਮਨ ਮਿੱਤਲ ਨੇ ਦੱਸਿਆ ਕਿ ਜ਼ਰੂਰੀ ਸਿਹਤ ਜਾਂਚ ਤੋਂ ਬਾਅਦ 28 ਮਾਰਚ ਨੂੰ 138 ਭੂਟਾਨੀ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਡ ਜਹਾਜ਼ ਰਾਹੀਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਨ੍ਹਾਂ ਦੇ ਵਤਨ ਭੂਟਾਨ ਭੇਜਿਆ ਗਿਆ। ਜ਼ਰੂਰੀ ਸਿਹਤ ਦੀ ਜਾਂਚ ਤੋਂ ਬਾਅਦ ਬਾਕੀ 121 ਭੂਟਾਨੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ 3 ਨਿਰਭਰਾਂ ਨੂੰ ਸੋਮਵਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਸ਼ੇਸ਼ ਚਾਰਟਡ ਜਹਾਜ਼ ਵਿਚ ਭੂਟਾਨ ਭੇਜਿਆ ਗਿਆ। ਉਹ ਆਪਣੇ ਵਤਨ ਪਹੁੰਚ ਗਏ ਹਨ। ਅਮਨ ਮਿੱਤਲ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਅਹਿਸਾਨਮੰਦ ਹਾਂ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਮਰਥਨ ਅਤੇ ਸਹਿਯੋਗ ਦਿੱਤਾ।

ਸੁਖਬੀਰ ਸਿੰਘ ਚੱਠਾ ਨੇ ਦੱਸਿਆ ਕਿ ਕੇ. ਸੀ. ਐੱਲ . ਆਈ. ਐੱਮ. ਟੀ. ਅਤੇ ਲਾਇਲਪੁਰ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸ ਦੌਰਾਨ ਕਾਲਜ ਨਹੀਂ ਆਉਣਾ ਪਵੇਗਾ। ਵਿਦਿਆਰਥੀ ਘਰ ਬੈਠੇ ਹੀ ਯੂ-ਟਿਊਬ ਚੈਨਲ, ਵਟਸਐਪ ਸਮੂਹ, ਈਮੇਲ ਅਤੇ ਸੰਸਥਾਨਾਂ ਦੀਆਂ ਵੈੱਬਸਾਈਟਾਂ ਉੱਤੇ ਲਿੰਕ ਸਾਂਝਾ ਕਰ ਰਹੇ ਹਨ।


shivani attri

Content Editor

Related News