ਮੌਤ ਦੇ ਮੂੰਹ ''ਚ ਪੁੱਜੀ ਲਵਲੀ ਆਟੋਜ਼ ''ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਕੁੜੀ
Tuesday, May 07, 2019 - 06:26 PM (IST)
ਜਲੰਧਰ (ਅਸ਼ਵਨੀ)— ਬੀਤੇ ਦਿਨ ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਜ਼ਖਮੀ ਹੋਈ ਕੁੜੀ ਮੌਤ ਦੇ ਮੂੰਹ 'ਚ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਦੁਪਹਿਰ ਨੂੰ ਲਵਲੀ ਆਟੋਜ਼ 'ਚ ਮਨਪ੍ਰੀਤ ਨਾਂ ਦੇ ਵਿਅਕਤੀ ਨੇ ਸਿੰਮੀ ਨੂੰ 4 ਫਾਇਰ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਲੜਕੇ ਵੱਲੋਂ ਕੀਤੇ ਗਏ ਚਾਰ ਫਾਇਰ 'ਚੋਂ ਦੋ ਗੋਲੀਆਂ ਮਿਸ ਹੋ ਗਈਆਂ ਅਤੇ ਇਕ ਗੋਲੀ ਕੁੜੀ ਦੀ ਬਾਂਹ ਅਤੇ ਦੂਜੀ ਗੋਲੀ ਕੁੜੀ ਦੇ ਸਿਰ 'ਚ ਜਾ ਲੱਗੀ ਸੀ। ਸਿਰ 'ਚ ਗੋਲੀ ਲੱਗਣ ਕਰਕੇ ਕੁੜੀ ਦਾ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਬ੍ਰੇਨ ਪੂਰੀ ਤਰ੍ਹਾਂ ਡੈੱਡ ਹੋ ਚੁੱਕਾ ਹੈ।
ਇਸ ਘਟਨਾ 'ਚ ਲੜਕੇ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਸਿੰਮੀ ਨੂੰ ਨਾਜ਼ੁਕ ਹਾਲਤ 'ਚ ਪਹਿਲਾਂ ਸਿਵਲ ਹਸਪਤਾਲ ਅਤੇ ਉਸ ਦੇ ਬਾਅਦ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਉਸ ਦਾ ਬ੍ਰੇਨ ਡੈੱਡ ਹੋ ਚੁੱਕਾ ਹੈ ਅਤੇ ਉਹ ਇਸ ਸਮੇਂ ਕੋਮਾ 'ਚ ਹੈ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।