ਲਵ ਮੈਰਿਜ ਤੋਂ ਨਾਖੁਸ਼ ਸਹੁਰਿਆਂ ਨੇ ਜਵਾਈ ਦਾ ਪਾੜਿਆ ਸਿਰ

Saturday, Mar 30, 2019 - 03:25 PM (IST)

ਲਵ ਮੈਰਿਜ ਤੋਂ ਨਾਖੁਸ਼ ਸਹੁਰਿਆਂ ਨੇ ਜਵਾਈ ਦਾ ਪਾੜਿਆ ਸਿਰ

ਲੁਧਿਆਣਾ (ਮਹੇਸ਼) : ਬੇਟੀ ਦੀ ਲਵ ਮੈਰਿਜ ਤੋਂ ਨਾਖੁਸ਼ ਸਹੁਰਿਆਂ ਨੇ ਇੱਟ ਮਾਰ ਕੇ ਆਪਣੇ ਜਵਾਈ ਦਾ ਸਿਰ ਪਾੜ ਦਿੱਤਾ। ਬੰਟੀ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਉਸ ਦੀ ਸ਼ਿਕਾਇਤ 'ਤੇ ਉਸ ਦੇ ਸਹੁਰੇ ਮਹੇਸ਼ ਚੰਦਰ, ਸੱਸ ਗੁੱਡੀ ਤੇ ਸਾਲੇ ਅਮਨ ਵਿਰੁੱਧ ਕੁੱਟ-ਮਾਰ ਦਾ ਕੇਸ ਦਰਜ ਕੀਤਾ ਹੈ।
ਪਿੰਡ ਬਹਾਦਰਕੇ ਦੇ ਬੰਟੀ ਨੇ ਦੱਸਿਆ ਕਿ ਉਸ ਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਮਹੇਸ਼ ਦੀ ਪੁੱਤਰੀ ਨਾਲ ਪ੍ਰੇਮ ਸਬੰਧਾਂ ਕਾਰਨ ਅਦਾਲਤ 'ਚ ਵਿਆਹ ਕੀਤਾ ਸੀ, ਜਿਸ ਨੂੰ ਲੈ ਕੇ ਉਸ ਦੇ ਸਹੁਰੇ ਨਾਖੁਸ਼ ਹਨ। ਵੀਰਵਾਰ ਨੂੰ ਜਦੋਂ ਉਹ ਆਪਣੀ ਪਤਨੀ ਦੇ ਨਾਲ ਸਲੇਮ ਟਾਬਰੀ ਥਾਣੇ ਜਾ ਰਿਹਾ ਸੀ ਤਾਂ ਦੋਸ਼ੀਆਂ ਨੇ ਉਸ ਨੂੰ ਰਸਤੇ 'ਚ ਘੇਰ ਲਿਆ। ਮਹੇਸ਼ ਤੇ ਗੁੱਡੀ ਨੇ ਉਸ ਨੂੰ ਜਕੜ ਲਿਆ, ਜਦੋਂਕਿ ਉਸ ਦੇ ਸਾਲੇ ਅਮਨ ਨੇ ਉਸ ਦੇ ਸਿਰ 'ਚ ਇੱਟ ਮਾਰ ਦਿੱਤੀ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ ਤੇ ਮਦਦ ਲਈ ਚੀਕਣ ਲੱਗਾ। ਉਸ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋਏ ਤਾਂ ਤਿੰਨੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

 


author

Babita

Content Editor

Related News