ਪ੍ਰੇਮ ਵਿਆਹ ਕਰਨ ''ਤੇ ਧੀ ਨੂੰ ਕੀਤਾ ਅਗਵਾ, ਦੋਹਤੀ ਨੂੰ ਖੇਤਾਂ ''ਚ ਸੁੱਟਿਆ
Monday, Jul 22, 2019 - 11:03 AM (IST)

ਮੋਗਾ—ਧੀ ਦੇ ਪ੍ਰੇਮ ਵਿਆਹ ਤੋਂ ਖਫਾ ਪੇਕੇ ਪਰਿਵਾਰ ਨੇ ਧੀ ਨੂੰ ਅਗਵਾ ਕਰਕੇ ਬੰਧਕ ਬਣਾ ਲਿਆ ਅਤੇ 16 ਦਿਨ ਦੀ ਬੱਚੀ ਨੂੰ ਖੇਤਾਂ 'ਚ ਸੁੱਟ ਦਿੱਤਾ। ਇਸ ਦੇ ਬਾਅਦ ਧੀ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਕਿਸੇ ਤਰ੍ਹਾਂ ਪੀੜਤਾ ਭੱਜ ਨਿਕਲੀ ਤਾਂ ਪੇਕੇ ਵਾਲਿਆਂ ਨੇ ਉਸ ਦੇ ਸਹੁਰਿਆਂ 'ਚ ਜਾ ਕੇ ਖੂਬ ਤੋੜਫੋੜ ਅਤੇ ਮਾਰਕੁੱਟ ਕੀਤੀ। ਪੀੜਤ ਪੱਖ ਨੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਏ ਹਨ ਕਿ ਥਾਣਾ ਬਾਘਾਪੁਰਾਣਾ ਪੁਲਸ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਜਾਣਕਾਰੀ ਮੁਤਾਬਕ ਪੀੜਤਾ ਛਿਦਰ ਪਾਲ ਕੌਰ ਗੁਰਜੰਟ ਸਿੰਘ ਨਿਵਾਸੀ ਬਸਤੀ ਕਪੂਰ ਸਿੰਘ ਪਿੰਡ ਥਰਾਜ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਜਾ ਕੇ ਪਿੰਡ ਦੇ ਹੀ ਇਕ ਨੌਜਵਾਨ ਦੇ ਨਾਲ ਜੁਲਾਈ 2018 ਨੂੰ ਵਿਆਹ ਕਰਵਾਇਆ ਸੀ ਅਤੇ 5 ਦਸੰਬਰ 2018 ਨੂੰ ਕੋਰਟ ਮੈਰਿਜ ਰਜਿਸਟਰਡ ਕਰਾਈ ਸੀ। ਲੜਕੀ ਦੇ ਪੇਕੇ ਪਰਿਵਾਰ ਦਾ ਵਿਆਹ ਦੇ ਡੇਢ ਸਾਲ ਬਾਅਦ ਵੀ ਗੁੱਸਾ ਘੱਟ ਨਹੀਂ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਉਹ ਆਪਣੀ ਸੱਸ ਸੁਖਦੇਵ ਕੌਰ ਦੇ ਨਾਲ 14 ਜੁਲਾਈ ਨੂੰ ਆਪਣੀ 16 ਦਿਨ ਦੀ ਧੀ ਦੀ ਦਵਾਈ ਲੈਣ ਭਗਤਾ ਭਾਈ ਜਾਣ ਲਈ ਪਿੰਡ ਦੇ ਬੱਸ ਅੱਡੇ 'ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਉਸ ਦੇ ਪੇਕੇ ਪਰਿਵਾਰ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਬੱਚੀ ਨੂੰ ਖੇਤ 'ਚ ਸੁੱਟ ਦਿੱਤਾ, ਜਿਸ ਨੂੰ ਉਸ ਦੀ ਸੱਸ ਨੇ ਬਚਾਇਆ। ਇਸ ਦੇ ਬਾਅਦ ਦੋਸ਼ੀਆਂ ਨੇ ਉਸ ਦੇ ਮੂੰਹ 'ਚ ਜ਼ਬਰਨ ਕੋਈ ਜ਼ਹਿਰੀਲੀ ਦਵਾਈ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਉਨ੍ਹਾਂ ਤੋਂ ਬੱਚ ਕੇ ਭੱਜ ਗਈ ਅਤੇ ਆਪਣੇ ਮੋਬਾਇਲ ਫੋਨ ਤੋਂ ਆਪਣੇ ਪਤੀ ਨੂੰ ਮੈਸੇਜ ਕੀਤਾ।
ਨੇ ਦੱਸਿਆ ਕਿ ਪਿੰਡ ਢਿੱਲਵਾਂ 'ਚ ਉਸ ਨੂੰ ਘਰ 'ਚ ਬੰਨ੍ਹ ਕੇ ਉਸ ਦੇ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ। ਇਸ ਦੌਰਾਨ ਉਸ ਦਾ ਪਤੀ ਵੀ ਬਾਈਕ 'ਤੇ ਉੱਥੇ ਗਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ। ਇਸ ਦੇ ਬਾਅਦ ਦੋਸ਼ੀਆਂ ਨੇ ਉਸ ਦੇ ਸਹੁਰੇ ਘਰ ਜਾ ਕੇ ਤੋੜਫੋੜ ਕਰਕੇ ਉਸ ਦੇ ਸਹੁਰਾ ਬੂਟਾ ਸਿੰਘ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੀੜਤਾ ਨੇ ਦੋਸ਼ ਲਗਾਇਆ ਕਿ ਪੁਲਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ। ਦੋਸ਼ੀ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਚੁੱਕੇ ਹਨ।