ਭਿਆਨਕ ਅੰਜਾਮ ਤਕ ਪਹੁੰਚੇ ਪ੍ਰੇਮ ਸੰਬੰਧ, ਪਹਿਲੀ ਪ੍ਰੇਮਿਕਾ ਲਈ ਦੂਜੀ ਨੂੰ ਦਿੱਤੀ ਦਰਦਨਾਕ ਮੌਤ

Saturday, Mar 06, 2021 - 06:24 PM (IST)

ਭਿਆਨਕ ਅੰਜਾਮ ਤਕ ਪਹੁੰਚੇ ਪ੍ਰੇਮ ਸੰਬੰਧ, ਪਹਿਲੀ ਪ੍ਰੇਮਿਕਾ ਲਈ ਦੂਜੀ ਨੂੰ ਦਿੱਤੀ ਦਰਦਨਾਕ ਮੌਤ

ਸਾਹਨੇਵਾਲ/ਕੁਹਾੜਾ (ਜ.ਬ.)- ਬੀਤੀ 7 ਫਰਵਰੀ ਨੂੰ ਕੰਗਣਵਾਲ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੇੜੇ ਸਥਿਤ ਬੇਅਬਾਦ ਪਲਾਟ ’ਚੋਂ ਮਿਲੀ ਇਕ ਔਰਤ ਦੀ ਲਾਸ਼ ਦੇ ਮਾਮਲੇ ਨੂੰ ਥਾਣਾ ਸਾਹਨੇਵਾਲ ਦੀ ਪੁਲਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜੁਆਇੰਟ ਪੁਲਸ ਕਮਿਸ਼ਨਰ ਸਚਿਨ ਗੁਪਤਾ, ਏ. ਡੀ. ਸੀ. ਪੀ.-2 ਜਸਕਿਰਨਜੀਤ ਸਿੰਘ ਤੇਜਾ ਅਤੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ | ਪ੍ਰੈੱਸ ਕਾਨਫਰੰਸ ਦੌਰਾਨ ਜੁਆਇੰਟ ਪੁਲਸ ਕਮਿਸ਼ਨਰ ਸਚਿਨ ਗੁਪਤਾ ਅਤੇ ਏ. ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਾਧਾ ਵਾਸੀ ਉਤਰਾਖੰਡ ਦੇ ਰੂਪ ’ਚ ਹੋਈ ਹੈ | ਇਸ ਮਾਮਲੇ ’ਚ ਮੁੱਢਲੀ ਛਾਣਬੀਣ ਦੌਰਾਨ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਪਾਇਆ ਗਿਆ |

ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੇ ਬਲਬੀਰ ਰਾਜੇਵਾਲ ਵਿਚਾਲੇ ਖੜਕੀ, ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਪੁੱਛੇ ਸਵਾਲ

ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕਾ ਰਾਧਾ ਦੇ ਮੋਨੂੰ ਰਾਮ ਪੁੱਤਰ ਖੇਮ ਰਾਮ ਉਰਫ ਰਾਜੂ ਵਾਸੀ ਪਿੰਡ ਆਸ਼ੂਮਾਲਾ ਕੋਟ, ਦੇਹਰਾਦੂਨ, ਉਤਰਾਖੰਡ ਨਾਲ ਪ੍ਰੇਮ ਸਬੰਧ ਸਨ। ਇਨ੍ਹਾਂ ਪ੍ਰੇਮ ਸਬੰਧਾਂ ’ਚ ਕਿਸੇ ਦੂਜੀ ਔਰਤ ਦੀ ਦਖਲ-ਅੰਦਾਜ਼ੀ ਹੀ ਰਾਧਾ ਦੀ ਮੌਤ ਦਾ ਕਾਰਨ ਬਣੀ | ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਮੋਨੂੰ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਲਿਆ ਹੈ। ਪੁਲਸ ਨੇ ਘਟਨਾ ਸਥਾਨ ਤੋਂ ਮਫਲਰ, ਇਕ ਰੁਮਾਲਾ ਅਤੇ ਚੱਪਲਾਂ ਦਾ ਜੋੜਾ ਵੀ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ : ਖਮਾਣੋਂ ਦੇ ਹਰਜਿੰਦਰ ਸਿੰਘ ਦੀ ਕੈਨੇਡਾ 'ਚ ਮੌਤ

ਪੁਲਸ ਨੂੰ ਸ਼ਿਕਾਇਤ ਕਰਨਾ ਚਾਹੁੰਦੀ ਸੀ ਰਾਧਾ, ਤਾਂ ਮਾਰ ਦਿੱਤੀ
ਏ. ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮ੍ਰਿਤਕਾ ਰਾਧਾ ਅਤੇ ਮੁਲਜ਼ਮ ਮੋਨੂ ਦੇ ਪਿਛਲੇ ਕਰੀਬ 4 ਸਾਲ ਤੋਂ ਪ੍ਰੇਮ ਸਬੰਧ ਸਨ | ਦੋਵੇਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਚਲਾਉਂਦੇ ਸਨ। ਇਸ ਦੌਰਾਨ ਹੀ ਮੋਨੂ ਦੇ ਸੋਨੀਆਂ ਨਾਂ ਦੀ ਇਕ ਔਰਤ ਨਾਲ ਸਬੰਧ ਕਾਇਮ ਹੋ ਗਏ, ਜੋ ਯੂ. ਪੀ. ਦੀ ਰਹਿਣ ਵਾਲੀ ਸੀ। ਏ. ਡੀ. ਸੀ. ਪੀ. ਤੇਜ਼ਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੋਨੂ ਨੇ ਦੱਸਿਆ ਕਿ ਸੋਨੀਆਂ ਨਾਲ ਸਬੰਧਾਂ ਬਾਰੇ ਰਾਧਾ ਨੂੰ ਪਤਾ ਚੱਲ ਗਿਆ। ਘਟਨਾ ਵਾਲੀ ਰਾਤ ਰਾਧਾ, ਸੋਨੀਆਂ ਅਤੇ ਮੋਨੂ ਇਕੱਠੇ ਸਨ। ਇਸ ਦੌਰਾਨ ਕਿਸੇ ਗੱਲ ਤੋਂ ਮੋਨੂ ਨੇ ਸੋਨੀਆਂ ਨੂੰ ਥੱਪੜ ਮਾਰ ਕੇ ਉਥੋਂ ਭਜਾ ਦਿੱਤਾ, ਜਿਸ ਤੋਂ ਬਾਅਦ ਰਾਧਾ ਵੀ ਮੋਨੂ ਦਾ ਵਿਰੋਧ ਕਰਨ ਲੱਗੀ ਅਤੇ ਮੋਨੂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦੇਣ ਦੀ ਧਮਕੀ ਦੇਣ ਲੱਗੀ, ਜਿਸ ਤੋਂ ਡਰੇ ਹੋਏ ਮੋਨੂ ਨੇ ਰਾਧਾ ਨੂੰ ਸ਼ਰਾਬ ਪਿਆ ਕੇ ਰਿਲਾਇੰਸ ਪੰਪ ਨੇੜੇ ਖਾਲੀ ਪਲਾਟ ’ਚ ਲਿਜਾ ਕੇ ਮਫਲਰ ਨਾਲ ਉਸ ਦਾ ਗਲਾ ਘੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਏ. ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੋਨੂ ਖ਼ਿਲਾਫ਼ ਥਾਣਾ ਕੋਤਵਾਲੀ ’ਚ ਚੋਰੀ ਅਤੇ ਜੀ. ਆਰ. ਪੀ. ਥਾਣਾ ਪੁਲਸ ’ਚ ਆਰਮਜ਼ ਐਕਟ ਤਹਿਤ ਮੁਕੱਦਮੇ ਪਹਿਲਾਂ ਵੀ ਦਰਜ ਹਨ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫ਼ਤਿਹਗੜ੍ਹ ਸਾਹਿਬ 'ਚ ਤੜਕੇ ਤਿੰਨ ਵਜੇ ਵੱਡੀ ਵਾਰਦਾਤ, ਏ. ਟੀ. ਐੱਮ. ਪੁੱਟ ਕੇ ਲੈ ਗਏ ਲੁਟੇਰੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News