ਲੁੱਟ-ਖੋਹ ਮਾਮਲਾ : 2 ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ

Thursday, Jul 05, 2018 - 12:14 AM (IST)

ਟਾਂਡਾ ਉਡ਼ਮੁਡ਼, (ਪੰਡਿਤ)- ਪਿੰਡ ਬੈਂਚ ਬਾਜਾ ਨਜ਼ਦੀਕ ਇਕ ਵਿਅਕਤੀ ਕੋਲੋਂ ਨਕਦੀ ਅਤੇ ਮੋਟਰਸਾਈਕਲ ਲੁੱਟਣ  ਦੇ  ਮਾਮਲੇ  ਵਿਚ ਟਾਂਡਾ ਪੁਲਸ ਨੇ 2 ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਲੁੱਟ-ਖੋਹ ਦਾ ਸ਼ਿਕਾਰ ਹੋਏ ਗੁਰਮੀਤ ਸਿੰਘ ਪੁੱਤਰ ਧੀਰ ਸਿੰਘ ਨਿਵਾਸੀ ਬੈਂਚ ਬਾਜਾ ਦੇ ਬਿਆਨ ਦੇ ਅਾਧਾਰ ’ਤੇ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ 14 ਜੂਨ ਦੀ ਰਾਤ ਨੂੰ ਦੇਹਰੀਵਾਲ ਤੋਂ ਘੋਡ਼ੇਵਾਹਾ ਜਾ ਰਿਹਾ ਸੀ ਕਿ ਪਿੰਡ ਬੈਂਚ ਬਾਜਾ ਨਜ਼ਦੀਕ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ 2200 ਰੁਪਏ, ਮੋਬਾਇਲ ਅਤੇ ਮੋਟਰਸਾਈਕਲ ਲੁੱਟ ਲਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News