ਨਾਭਾ ’ਚ ਸਕੂਟਰੀ ਸਵਾਰ ਜਨਾਨੀ ਤੋਂ ਲੁਟੇਰਾ ਨਕਦੀ ਤੇ ਮੋਬਾਇਲ ਖੋਹ ਕੇ ਫ਼ਰਾਰ

Thursday, Jun 24, 2021 - 04:17 PM (IST)

ਨਾਭਾ ’ਚ ਸਕੂਟਰੀ ਸਵਾਰ ਜਨਾਨੀ ਤੋਂ ਲੁਟੇਰਾ ਨਕਦੀ ਤੇ ਮੋਬਾਇਲ ਖੋਹ ਕੇ ਫ਼ਰਾਰ

ਨਾਭਾ (ਜੈਨ) : ਇਥੇ ਬੱਸ ਸਟੈਂਡ ਨੇੜੇ ਦਿਨ-ਦਿਹਾੜੇ ਇਕ ਸਕੂਟਰੀ ਸਵਾਰ ਜਨਾਨੀ ਤੋਂ ਲੁਟੇਰਾ ਨਕਦੀ ਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਿਆ। ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਹੋਣ ਨਾਲ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਮਾਂਗੇਵਾਲ ਦੀ ਜਨਾਨੀ ਨੀਲਮ ਪਤਨੀ ਪੁਰਸ਼ੋਤਮ ਅਨੁਸਾਰ ਦੁਪਿਹਰ 12 ਵਜੇ ਉਹ ਆਪਣੇ ਪਤੀ ਸਮੇਤ ਸਕੂਟਰੀ ’ਤੇ ਸਵਾਰ ਹੋ ਕੇ ਬੱਸ ਸਟੈਂਡ ਨੇੜੇ ਜਾ ਰਹੀ ਸੀ ਕਿ ਬਿਨਾ ਨੰਬਰੀ ਮੋਟਰਸਾਈਕਲ ਸਵਾਰ ਲੁਟੇਰਾ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਿਆ, ਜਿਸ ਵਿਚ ਇਕ ਮੋਬਾਇਲ ਫੋਨ ਤੇ 15 ਹਜ਼ਾਰ ਰੁਪਏ ਨਕਦੀ ਸੀ।

ਕੋਤਵਾਲੀ ਪੁਲਸ ਨੇ ਬੀਰਬਲ ਖਾਂ ਪੁੱਤਰ ਰਿਖੀ ਖਾਂ ਵਾਸੀ ਸੁਰਾਜਪੁਰ ਪਿੰਡ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਇਹ ਲੁਟੇਰਾ ਜਨਾਨੀ ਦਵਿੰਦਰ ਕੌਰ ਦੀ ਸੋਨੇ ਦੀ ਵਾਲੀ ਖੋਹ ਕੇ ਫ਼ਰਾਰ ਹੋ ਗਿਆ ਸੀ। ਪੁਲਸ ਅਧਿਕਾਰੀ ਅਨੁਸਾਰ ਲੁਟੇਰੇ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਸਰਗਰਮੀ ਨਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ।
 


author

Babita

Content Editor

Related News