ਇਕ ਮਹੀਨਾ ਪਹਿਲਾਂ ਰੱਖੇ ਨੌਕਰ ਦਾ ਕਾਰਾ, ਕਾਰੋਬਾਰੀ ਦੇ ਘਰੋਂ ਗਹਿਣੇ ਤੇ ਨਕਦੀ ਲੁੱਟ ਕੇ ਫ਼ਰਾਰ

Wednesday, Jan 19, 2022 - 12:40 PM (IST)

ਇਕ ਮਹੀਨਾ ਪਹਿਲਾਂ ਰੱਖੇ ਨੌਕਰ ਦਾ ਕਾਰਾ, ਕਾਰੋਬਾਰੀ ਦੇ ਘਰੋਂ ਗਹਿਣੇ ਤੇ ਨਕਦੀ ਲੁੱਟ ਕੇ ਫ਼ਰਾਰ

ਲੁਧਿਆਣਾ (ਰਾਜ) : ਇੱਥੋਂ ਦੇ ਬੀ. ਆਰ. ਐੱਸ. ਨਗਰ 'ਚ ਇਕ ਨੌਕਰ ਨੇ ਕਾਰੋਬਾਰੀ ਦੇ ਘਰ 'ਚੋਂ ਨਕਦੀ ਅਤੇ ਗਹਿਣੇ ਲੁੱਟ ਲਏ ਅਤੇ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਬੀ. ਆਰ. ਐੱਸ. ਨਗਰ ਦੇ ਰਹਿਣ ਵਾਲੇ ਇਕ ਕਾਰੋਬਾਰੀ ਨੇ ਮਹੀਨਾ ਪਹਿਲਾਂ ਹੀ ਇਕ ਨੇਪਾਲੀ ਨੌਕਰੀ ਨੂੰ ਆਪਣੇ ਘਰ ਕੰਮ ਕਰਨ ਲਈ ਰੱਖਿਆ ਸੀ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਮਿਆਦ 24 ਤਾਰੀਖ਼ ਤੱਕ ਵਧੀ

ਬੀਤੀ ਰਾਤ ਨੇਪਾਲੀ ਨੌਕਰ ਨੇ ਆਪਣੇ 3 ਸਾਥੀਆਂ ਸਮੇਤ ਕਾਰੋਬਾਰੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਘਰੋਂ ਨਕਦੀ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਸਵੇਰੇ ਜਦੋਂ ਕਾਰੋਬਾਰੀ ਨੂੰ ਹੋਸ਼ ਆਈ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਫਿਲਹਾਲ ਮੌਕੇ 'ਤੇ ਸਰਾਭਾ ਨਗਰ ਦੀ ਪੁਲਸ ਪੁੱਜੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ, ਜਿਸ 'ਚ ਨੇਪਾਲੀ ਨੌਕਰ ਸਮੇਤ ਉਸ ਦੇ 3 ਸਾਥੀ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News