ਲੁਧਿਆਣਾ ''ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗੋਲੀਆਂ ਦੀ ਵਾਛੜ ਕਰਦਿਆਂ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

Tuesday, Sep 22, 2020 - 09:00 AM (IST)

ਲੁਧਿਆਣਾ ''ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗੋਲੀਆਂ ਦੀ ਵਾਛੜ ਕਰਦਿਆਂ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

ਲੁਧਿਆਣਾ (ਮੋਹਿਨੀ) : ਮਹਾਨਗਰ ’ਚ ਬੀਤੇ ਦਿਨ ਫਿਰ ਪਿਸਤੌਲ ਦੀ ਨੋਕ ’ਤੇ ਫਾਇਰਿੰਗ ਕਰ ਕੇ ਲੁਟੇਰਿਆਂ ਨੇ ਇਕ ਫੈਕਟਰੀ ਮਾਲਕ ਤੋਂ 4.43 ਲੱਖ ਰੁਪਏ ਲੁੱਟ ਲਏ। ਇਹ ਘਟਨਾ ਥਾਣਾ ਸ਼ਿਮਲਾਪੁਰੀ ਦੇ ਅਧੀਨ ਪੈਂਦੇ ਇਲਾਕਾ ਪੁਰਾਣੀ ਚੌਕੀ ਰੋਡ ਕੋਲ ਵਿਕਾਸ ਸੂਦ ਐਂਟਰਪ੍ਰਾਈਜਿਜ਼ ਦੀ ਇਕਾਈ 'ਚ ਦੁਪਹਿਰ 12.30 ਵਜੇ ਵਾਪਰੀ। ਘਟਨਾ ਪਿੱਛੇ ਪੁਰਾਣੀ ਰੰਜ਼ਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਜਦੋਂ ਉਕਤ ਲੁਟੇਰੇ ਗੋਲੀਆਂ ਦੀ ਵਾਛੜ ਕਰਦੇ ਹੋਏ ਫੈਕਟਰੀ ਦੇ ਦਾਖ਼ਲ ਹੋਏ ਤਾਂ ਗੋਲੀਆਂ ਦੀਆਂ ਆਵਾਜ਼ਾ ਸੁਣ ਕੇ ਫੈਕਟਰੀ 'ਚ ਕੰਮ ਕਰਦੇ ਵਰਕਰ ਵੀ ਲੁਕ ਗਏ। ਲੁਟੇਰੇ ਸਿੱਧਾ ਫੈਕਟਰੀ ਮਾਲਕ ਰਾਕੇਸ਼ ਕੁਮਾਰ ਦੇ ਦਫ਼ਤਰ ਵੱਲ ਵਧੇ ਅਤੇ ਉਸ ਤੋਂ ਪਿਸਤੌਲ ਦੀ ਨੋਕ ’ਤੇ ਰੁਪਏ ਮੰਗਣ ਲੱਗੇ।

ਇਹ ਵੀ ਪੜ੍ਹੋ : ਕਿਸਾਨਾਂ ਦਾ ਡਟ ਕੇ ਸਾਥ ਦੇਣਗੇ 'ਨਵਜੋਤ ਸਿੱਧੂ', ਧਰਨੇ 'ਤੇ ਬੈਠਣਗੇ

ਜਦੋਂ ਫੈਕਟਰੀ ਮਾਲਕ ਨੇ ਹਲਕਾ ਵਿਰੋਧ ਕੀਤਾ ਤਾਂ ਲੁਟੇਰਿਆਂ 'ਚੋਂ ਹੀ ਇਕ ਨੇ ਸਿੱਧਾ ਪਿਸਤੌਲ ਫੈਕਟਰੀ ਮਾਲਕ ਦੀ ਛਾਤੀ ’ਤੇ ਤਾਣ ਦਿੱਤੀ ਅਤੇ ਡਰਾਉਣ ਦੀ ਨੀਅਤ ਨਾਲ ਇਧਰ-ਉਧਰ 5 ਫਾਇਰ ਕੀਤੇ ਅਤੇ ਫੈਕਟਰੀ ਮਾਲਕ ਕੋਲ ਪਿਆ ਬੈਗ ਖੋਹ ਲਿਆ, ਜਿਸ 'ਚ 4 ਲੱਖ 43 ਹਜ਼ਾਰ ਰੁਪਏ ਸਨ। ਪੀੜਤ ਫੈਕਟਰੀ ਮਾਲਕ ਨਾਲ ਹੋਈ ਇਸ ਘਟਨਾ ਦੀ ਸੂਚਨਾ ਫੈਕਟਰੀ ਵਰਕਰ ਨੇ ਤੁਰੰਤ ਪੁਲਸ ਨੂੰ ਦਿੱਤੀ, ਜਿਸ ’ਤੇ ਥਾਣਾ ਸ਼ਿਮਲਾਪੁਰੀ ਦੇ ਇੰਸਪੈਕਟਰ ਵਰੁਣਜੀਤ ਸਿੰਘ ਨੇ ਪੁਲਸ ਟੀਮ ਸਮੇਤ ਮੌਕੇ ’ਤੇ ਪੁੱਜ ਕੇ ਫੈਕਟਰੀ ਮਾਲਕ ਰਾਕੇਸ਼ ਕੁਮਾਰ ਦੇ ਬਿਆਨ ਲਏ। ਪੁਲਸ ਨੂੰ ਮੌਕੇ ’ਤੇ ਤਿੰਨ ਖੋਲ ਵੀ ਮਿਲੇ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ 4 ਸੀ, ਜਿਨ੍ਹਾਂ 'ਚੋਂ 3 ਨੂੰ ਉਹ ਚੰਗੀ ਤਰ੍ਹਾਂ ਪਛਾਣਦੇ ਹਨ।

ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਬੇਇੱਜ਼ਤੀ ਡਰੋਂ ਨਹਿਰ 'ਚ ਮਾਰੀ ਛਾਲ

ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਜੇਲ੍ਹ 'ਚ ਬੰਦ ਗੱਗੂ ਗੈਂਗਸਟਰ ਲਈ ਕੰਮ ਕਰਦੇ ਹਨ, ਜੋ ਵਪਾਰੀਆਂ ਤੋਂ ਫਿਰੌਤੀ ਦੀ ਰਕਮ ਵਸੂਲਦਾ ਹੈ ਅਤੇ ਇਸੇ ਮਨਸ਼ਾ ਨਾਲ ਉਕਤ ਲੁਟੇਰੇ ਹਥਿਆਰਬੰਦ ਹੋ ਕੇ ਉਨ੍ਹਾਂ ਦੇ ਫੈਕਟਰੀ ਕੰਪਲੈਕਸ 'ਚ ਆਏ। ਪੀੜਤ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਜਸਬੀਰ ਸਿੰਘ ਜੱਸੀ ਜੋ ਖੁਦ ਜੇਲ੍ਹ 'ਚ ਬੰਦ ਹੈ, ਉਸ ਦਾ ਭਰਾ ਉਸੇ ਕੋਲ ਫੈਕਟਰੀ 'ਚ ਕੰਮ ਕਰਦਾ ਸੀ, ਜਿਸ ਸਬੰਧੀ ਵੀ ਉਕਤ ਲੁਟੇਰੇ ਪੁੱਛਗਿੱਛ ਕਰ ਰਹੇ ਸਨ। ਜਦੋਂ ਪੀੜਤ ਨੇ ਕੋਈ ਜਾਣਕਾਰੀ ਨਾ ਹੋਣ ਦਾ ਹਵਾਲਾ ਦਿੱਤਾ ਤਾਂ ਮੁਲਜ਼ਮਾਂ ਨੇ ਤੈਸ਼ 'ਚ ਆ ਦੇ ਫਾਇਰਿੰਗ ਸ਼ੁਰੂ ਕਰ ਦਿੱਤੀ। ਘਟਨਾ ਸਥਾਨ ਦੀ ਜਾਂਚ ਤੋਂ ਬਾਅਦ ਇੰਸ. ਵਰੁਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਦੇ ਨਾਂ ਗਗਨਦੀਪ, ਅਮਨ ਡੌਂਕੀ, ਦੀਪਕ ਕੁਮਾਰ ਜੋ ਸਾਰੇ ਬਰੋਟਾ ਰੋਡ ਦੇ ਵਾਸੀ ਹਨ ਅਤੇ ਇਨ੍ਹਾਂ ਦੇ ਨਾਲ ਇਕ ਅਣਪਛਾਤਾ ਲੁਟੇਰਾ ਸੀ, ਜਿਨ੍ਹਾਂ ’ਤੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 307, 454, 379-ਬੀ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਇਲਾਕੇ ਦੀ ਪੁਲਸ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਲਰਟ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੇ ਫਿੰਗਰ ਪ੍ਰਿੰਟ ਐਕਸਪਰਟ ਜਤਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ, ਜਦੋਂ ਕਿ ਦੇਰ ਸ਼ਾਮ ਪੁਲਸ ਲੁਟੇਰਿਆਂ ਤੱਕ ਪੁੱਜਣ ਲਈ ਸੀ. ਸੀ. ਟੀ. ਵੀ. ਚੈੱਕ ਕਰ ਰਹੀ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲਣ ਦਾ ਮਾਮਲਾ, ਪੋਸਟਮਾਰਟਮ 'ਚ ਹੋਇਆ ਵੱਡਾ ਖ਼ੁਲਾਸਾ
ਜ਼ੁਰਮ ਦੀ ਦੁਨੀਆ ’ਚ ਨੰਬਰ-1 ਦੇ ਖਿਤਾਬ ’ਤੇ ਫਿਰ ਸ਼ਿਮਲਾਪੁਰੀ
ਮਹਾਨਗਰ ਦੀ ਲੱਖਾਂ ਦੀ ਆਬਾਦੀ ’ਚ ਲਾਅ ਐਂਡ ਆਰਡਰ ਕਾਇਮ ਰੱਖਣ ਲਈ ਸ਼ਹਿਰ ਭਰ 'ਚ ਬੇਸ਼ੱਕ ਕਈ ਥਾਣੇ ਹਨ ਪਰ ਉਨ੍ਹਾਂ ’ਚੋਂ ਇਕ ਥਾਣਾ ਸ਼ਿਮਲਾਪੁਰੀ ਫਿਰ ਤੋਂ ਨੰਬਰ-1 ਦਾ ਖਿਤਾਬ ਲੈਂਦਾ ਨਜ਼ਰ ਆ ਰਿਹਾ ਹੈ। ਇਹ ਕੋਈ ਪ੍ਰਾਪਤੀ ਨਹੀਂ, ਸਗੋਂ ਜ਼ੁਰਮ ਅਤੇ ਅਪਰਾਧ ਦੇ ਵੱਧਦੇ ਕਦਮਾਂ ਕਾਰਨ ਸ਼ਿਮਲਾਪੁਰੀ ਪੁਲਸ ਨੂੰ ਇਹ ਨਾਂ ਮਿਲ ਰਿਹਾ ਹੈ। ਬੇਸ਼ੱਕ ਸ਼ਿਮਲਾਪੁਰੀ 'ਚ ਭਾਰੀ ਪੁਲਸ ਮੁਲਾਜ਼ਮ ਅਤੇ ਅਫਸਰ ਸ਼ਾਮਲ ਹਨ ਪਰ ਇਲਾਕੇ 'ਚ ਜਿਸ ਤਰ੍ਹਾਂ ਲੁਟੇਰੇ, ਚੋਰ ਅਤੇ ਕਾਤਲ ਘੁੰਮਦੇ ਹਨ, ਉਸ ਤੋਂ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਿਸੇ ਨੂੰ ਪੁਲਸ ਦੀ ਕੋਈ ਪ੍ਰਵਾਹ ਨਹੀਂ। ਇਸੇ ਕਾਰਨ ਕਈ ਨੌਜਵਾਨ ਆਪਣੇ ਗੈਂਗ ਬਣਾ ਕੇ ਸ਼ਿਮਲਾਪੁਰੀ 'ਚ ਦਿਨ-ਦਿਹਾੜੇ ਸ਼ਰੇਆਮ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਸ ਦੀ ਪਕੜ ਤੋਂ ਦੋ ਕਦਮ ਅੱਗੇ ਚੱਲ ਰਹੇ ਹਨ।

 


                                             


author

Babita

Content Editor

Related News