ਜਲੰਧਰ ''ਚ ਦਿਨ-ਦਿਹਾੜੇ ਵੱਡੀ ਵਾਰਦਾਤ, ਪੈਟਰੋਲ ਪੰਪ ਦੇ ਮਾਲਕ ਤੋਂ ਲੁੱਟੇ ਲੱਖਾਂ ਰੁਪਏ

Friday, Aug 26, 2016 - 01:20 PM (IST)

ਜਲੰਧਰ : ਸ਼ਹਿਰ ਦੇ ਬੀ. ਐੱਮ. ਸੀ. ਚੌਕ ਨੇੜੇ ਪੈਟਰੋਲ ਪੰਪ ਮਾਲਕ ਤੋਂ ਲੱਖਾਂ ਰੁਪਏ ਲੁੱਟੇ ਜਾਣ ਦੀ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਵਿਸ਼ਾਲ ਬਜਾਜ ਪੁੱਤਰ ਭਾਰਤ ਬਜਾਜ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਕਾਰ ''ਚ ਕੇਸਰ ਪੰਪ ਨਾਲ ਪੈਂਦੇ ਬੈਂਕ ''ਚ ਪੈਸੇ ਜਮ੍ਹਾਂ ਕਰਾਉਣ ਆਏ ਸਨ। ਇਸੇ ਦੌਰਾਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਤੋਂ ਰੁਪਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਸੂਚਨਾ ਤੋਂ ਬਾਅਦ ਏ. ਸੀ. ਪੀ. ਸੈਂਟਰਲ ਡੀ. ਡੀ. ਸ਼ਰਮਾ ਮੌਕੇ ''ਤੇ ਪੁੱਜੇ। ਦੱਸਿਆ ਜਾ ਰਿਹਾ ਹੈ ਕਿ ਬੈਗ ''ਚ 15 ਲੱਖ ਰੁਪਏ ਸਨ ਪਰ 30 ਲੱਖ ਦੀ ਅਫਵਾਹ ਵੀ ਉੱਡੀ ਸੀ ਪਰ ਸਹੀ ਰਕਮ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ''ਚ ਲੱਗ ਗਈ ਹੈ। 

Babita Marhas

News Editor

Related News