ਲੁਧਿਆਣਾ : ਸੈਰ ਕਰ ਰਹੀ ਜਨਾਨੀ ''ਤੇ ਲੁਟੇਰਿਆਂ ਨੇ ਸ਼ਰੇਆਮ ਬੋਲਿਆ ਧਾਵਾ, CCTV ''ਚ ਕੈਦ ਪੂਰੀ ਵਾਰਦਾਤ (ਵੀਡੀਓ)

Friday, Jul 09, 2021 - 11:44 AM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਸ਼ਰੇਆਮ ਲੁਟੇਰਿਆਂ ਵੱਲੋਂ ਗਲੀ 'ਚ ਸੈਰ ਕਰ ਰਹੀ ਇਕ ਜਨਾਨੀ 'ਤੇ ਧਾਵਾ ਬੋਲ ਦਿੱਤਾ ਗਿਆ ਅਤੇ ਉਸ ਦੇ ਗਲੇ 'ਚੋਂ ਸੋਨੇ ਦੀ ਚੇਨ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਪਰ ਜਨਾਨੀ ਵੱਲੋਂ ਰੌਲਾ ਪਾਉਣ 'ਤੇ ਉਕਤ ਲਟੇਰੇ ਬਿਨਾਂ ਚੇਨ ਖੋਹੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ

ਜਾਣਕਾਰੀ ਮੁਤਾਬਕ ਇਹ ਘਟਨਾ ਦੁੱਗਰੀ ਇਲਾਕੇ ਦੀ ਹੈ। ਇੱਥੇ ਗਲੀ 'ਚ ਇਕ ਜਨਾਨੀ ਆਪਣੇ ਕੁੱਤੇ ਨਾਲ ਸੈਰ ਕਰ ਰਹੀ ਸੀ। ਇਸ ਦੌਰਾਨ ਪਿੱਛੋਂ ਮੋਟਰਾਸਈਕਲ ਸਵਾਰ 2 ਨੌਜਵਾਨ ਆਏ ਅਤੇ ਜਨਾਨੀ ਵੱਲ ਵਧੇ।

ਇਹ ਵੀ ਪੜ੍ਹੋ : ਪੰਜਾਬ 'ਚ 'ਅੱਤਵਾਦੀ ਹਮਲੇ' ਦੀ ਸੰਭਾਵਨਾ, ਖ਼ੁਫੀਆ ਏਜੰਸੀਆਂ ਨੇ ਪੁਲਸ ਨੂੰ ਕੀਤਾ ਅਲਰਟ

ਇਨ੍ਹਾਂ 'ਚੋਂ ਇਕ ਨੌਜਵਾਨ ਨੇ ਜਨਾਨੀ ਦੀ ਚੇਨ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਦੂਜਾ ਮੋਟਰਸਾਈਕਲ ਨੂੰ ਭਜਾਉਣ ਲਈ ਤਿਆਰ ਬੈਠਾ ਸੀ। ਜਿਵੇਂ ਹੀ ਇਕ ਲੁਟੇਰੇ ਨੇ ਜਨਾਨੀ ਦੇ ਗਲੇ ਨੂੰ ਹੱਥ ਪਾਇਆ ਤਾਂ ਜਨਾਨੀ ਵੱਲੋਂ ਆਪਣੇ ਬਚਾਅ ਲਈ ਖਿੱਚੋਤਾਣ ਕੀਤੀ ਗਈ ਅਤੇ ਰੌਲਾ ਪਾ ਦਿੱਤਾ ਗਿਆ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ 'ਸ਼ਿਵ ਭਗਤਾਂ' ਲਈ ਜਾਰੀ ਹੋਈ ਐਡਵਾਈਜ਼ਰੀ

ਇਸ ਤੋਂ ਬਾਅਦ ਲੁਟੇਰੇ ਬਿਨਾਂ ਚੇਨ ਲਏ ਹੀ ਫ਼ਰਾਰ ਹੋ ਗਏ। ਫਿਲਹਾਲ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ, ਜਿਸ ਦੀ ਛਾਣਬੀਣ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News