ਬਠਿੰਡਾ ''ਚ ਲੁਟੇਰਿਆਂ ਨੇ ਰਸਤਾ ਪੁੱਛਣ ਬਹਾਨੇ ਲੁੱਟੇ 8 ਲੱਖ ਰੁਪਏ

Friday, Jul 27, 2018 - 06:52 PM (IST)

ਬਠਿੰਡਾ ''ਚ ਲੁਟੇਰਿਆਂ ਨੇ ਰਸਤਾ ਪੁੱਛਣ ਬਹਾਨੇ ਲੁੱਟੇ 8 ਲੱਖ ਰੁਪਏ

ਬਠਿੰਡਾ (ਅਮਿਤ) : ਬਠਿੰਡਾ ਵਿਚ ਸਕਾਰਪੀਓ ਸਵਾਰ ਇਕ ਵਿਅਕਤੀ ਤੋਂ 4 ਲੁਟੇਰੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਬਠਿੰਡਾ ਦੇ ਬਲਰਾਮ ਨਗਰ ਦੇ ਜੀ. ਟੀ. ਰੋਡ 'ਤੇ ਵਾਪਰੀ ਇਸ ਘਟਨਾ ਵਿਚ ਚਾਰ ਲੋਕਾਂ ਨੇ ਪਹਿਲਾਂ ਸਕਾਰਪੀਓ ਸਵਾਰ ਵਿਅਕਤੀ ਨੂੰ ਰਸਤਾ ਪੁੱਛਣ ਦੇ ਬਹਾਨੇ ਰੁਕਵਾਇਆ ਅਤੇ ਫਿਰ 8 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। 
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ।


Related News