ਮੋਗਾ ''ਚ ਵਾਪਰੀ ਵੱਡੀ ਘਟਨਾ, ਪਿਸਤੌਲ ਦੀ ਨੌਕ ''ਤੇ ਆੜ੍ਹਤੀਏ ਦੇ ਕਰਿੰਦਿਆਂ ਤੋਂ ਪੰਜ ਲੱਖ ਦੀ ਲੁੱਟ

Sunday, Apr 08, 2018 - 06:34 PM (IST)

ਮੋਗਾ ''ਚ ਵਾਪਰੀ ਵੱਡੀ ਘਟਨਾ, ਪਿਸਤੌਲ ਦੀ ਨੌਕ ''ਤੇ ਆੜ੍ਹਤੀਏ ਦੇ ਕਰਿੰਦਿਆਂ ਤੋਂ ਪੰਜ ਲੱਖ ਦੀ ਲੁੱਟ

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਮੋਗਾ ਜ਼ਿਲੇ ਅੰਦਰ ਅੱਜ ਅਣਪਛਾਤੇ ਲੁਟੇਰਿਆਂ ਨੇ ਇਕ ਆੜ੍ਹਤੀਏ ਕੋਲ ਕੰਮ ਕਰਦੇ ਕਰਿੰਦਿਆਂ ਪਾਸੋਂ ਪਿਸਤੌਲ ਦੀ ਨੋਕ 'ਤੇ ਪੰਜ ਲੱਖ ਰੁਪਏ ਲੁੱਟ ਲਏ। ਜਾਣਕਾਰੀ ਅਨੁਸਾਰ ਮੋਗਾ ਕਮਿਸ਼ਨ ਏਜੰਟ ਨਾਮ ਦੀ ਆੜ੍ਹਤ 'ਤੇ ਕੰਮ ਕਰਦੇ ਬਚਿੱਤਰ ਸਿੰਘ ਅਤੇ ਰਾਮ ਸਿੰਘ ਆਪਣੀ ਇੰਡੀਗੋ ਕਾਰ 'ਤੇ ਆੜ੍ਹਤੀਏ ਦੀ ਦੁਕਾਨ ਦੀ ਰਕਮ ਇਕੱਠੀ ਕਰਕੇ ਮੋਗਾ ਵਾਪਸ ਆ ਰਹੇ ਸਨ ਤਾਂ ਜਦੋਂ ਉਹ ਪਿੰਡ ਗਲੋਤੀ ਕੋਲ ਨਹਿਰ ਦੇ ਪੁੱਲ ਕੋਲ ਪਹੁੰਚੇ ਤਾਂ ਸਵਿਫਟ ਗੱਡੀ 'ਤੇ ਸਵਾਰ ਪੰਜ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਪਿਸਤੌਲ ਦਿਖਾ ਕੇ ਉਨ੍ਹਾਂ ਕੋਲੋਂ ਪੰਜ ਲੱਖ ਰੁਪਏ ਅਤੇ ਦੋ ਮੋਬਾਇਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਘਟਨਾ ਦੀ ਜਾਂਚ ਥਾਣਾ ਕੋਟ ਈਸੇ ਖਾਂ ਦੀ ਪੁਲਸ ਵਲੋਂ ਕੀਤੀ ਜਾ ਰਹੀ ਹੈ। ਮੋਬਾਇਲ ਲੋਕੇਸ਼ਨਾਂ ਦਾ ਸਹਾਰਾ ਲੈ ਕੇ ਪੁਲਸ ਦੋਸ਼ੀਆਂ ਤਕ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਜ਼ਿਲੇ ਅੰਦਰ ਵੱਡੇ ਪੱਧਰ 'ਤੇ ਨਾਕਾਬੰਦੀ ਕੀਤੀ ਗਈ ਹੈ।


Related News