ਫਗਵਾੜਾ ਨੈਸ਼ਨਲ ਹਾਈਵੇਅ 'ਤੇ ਜਾਣ ਵਾਲਿਆਂ ਲਈ ਅਹਿਮ ਖ਼ਬਰ, ਲੱਗਾ ਲੰਬਾ ਜਾਮ
Sunday, Dec 11, 2022 - 06:11 PM (IST)
ਜਲੰਧਰ (ਜਸਪ੍ਰੀਤ)- ਫਗਵਾੜਾ ਨੈਸ਼ਨਲ ਹਾਈਵੇਅ ਵੱਲ ਜਾਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਇਥੇ ਵਾਹਨਾਂ ਦਾ ਕਾਫ਼ੀ ਲੰਬਾ ਜਾਮ ਲੱਗਾ। ਮਿਲੀ ਜਾਣਕਾਰੀ ਮੁਤਾਬਕ ਚਹੇੜੂ ਪਿੰਡ ਦੇ ਕੋਲ ਟਰੱਕ ਖ਼ਰਾਬ ਹੋਣ ਕਾਰਨ ਲਗਭਗ 5 ਕਿਲੋਮੀਟਰ ਤੱਕ ਲੰਬਾ ਜਾਮ ਲੱਗਾ ਰਿਹਾ। ਇਸ ਦੌਰਾਨ ਜਾਮ ਵਿਚ ਫਸੇ ਹੋਏ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤਕਰੀਬਨ 5 ਘੰਟਿਆਂ ਮਗਰੋਂ ਇਸ ਜਾਮ ਨੂੰ ਖੁੱਲ੍ਹਵਾਇਆ ਗਿਆ ਅਤੇ ਟਰੈਫਿਕ ਬਹਾਲ ਕੀਤੀ ਗਈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੀ. ਏ. ਪੀ. ਦੇ ਗੇਟ ਨੰਬਰ 4 ਦੇ ਸਾਹਮਣੇ ਪਾਮ ਦੇ ਦਰੱਖ਼ਤ ਲਿਜਾ ਰਹੇ ਟਰੱਕ ਦੀ ਕਮਾਨੀ ਟੁੱਟਣ ਕਾਰਨ ਟਰੱਕ ਹਾਈਵੇਅ ’ਤੇ ਹੀ ਪਲਟ ਗਿਆ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਸਪੋਰਟਸਮੈਨ ਵੀ ਟਰੱਕ ਦੀ ਲਪੇਟ ਵਿਚ ਆਉਣ ਨਾਲ ਜ਼ਖ਼ਮੀ ਹੋ ਗਏ ਸਨ, ਜਦਕਿ ਟਰੱਕ ਪਲਟਣ ਨਾਲ ਦਰੱਖ਼ਤ ਵੀ ਹਾਈਵੇਅ ’ਤੇ ਖਿੱਲਰ ਗਏ। ਹਾਈਵੇਅ ਬਲਾਕ ਹੋਣ ਕਾਰਨ ਅੰਮ੍ਰਿਤਸਰ ਰੋਡ ’ਤੇ ਲੰਮਾ ਜਾਮ ਲੱਗ ਗਿਆ, ਜਿਸ ਨੂੰ ਖੁੱਲ੍ਹਵਾਉਣ ਵਿਚ 2 ਘੰਟੇ ਲੱਗ ਗਏ ਸਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫੋਨ ਕਰਕੇ ਰਿਸ਼ਤੇਦਾਰ ਦੱਸ ਮਾਰੀ ਲੱਖਾਂ ਦੀ ਠੱਗੀ, ਜਦ ਵੈਸਟਰਨ ਯੂਨੀਅਨ ਜਾ ਕੇ ਵੇਖਿਆ ਤਾਂ ਉੱਡੇ ਹੋਸ਼


ਇਹ ਵੀ ਪੜ੍ਹੋ : ਲਤੀਫਪੁਰਾ ’ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੂਜੇ ਦਿਨ ਵੀ ਰਹੀ ਜਾਰੀ, ਲੋਕ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
