ਕੈਪਟਨ ਸਾਬ੍ਹ ਪਟਿਆਲਾ 'ਚ ਬੋਲਣ ਲੱਗੇ, ਲੋਕ ਚੱਲਦੇ ਬਣੇ

Thursday, May 16, 2019 - 12:58 PM (IST)

ਕੈਪਟਨ ਸਾਬ੍ਹ ਪਟਿਆਲਾ 'ਚ ਬੋਲਣ ਲੱਗੇ, ਲੋਕ ਚੱਲਦੇ ਬਣੇ

ਨਾਭਾ (ਰਾਹੁਲ)—ਲੋਕ ਸਭਾ ਚੋਣਾਂ ਨੂੰ ਲੈ ਕੇ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਹੁਣ ਸਿਰਫ ਚੋਣਾਂ 'ਚ 3 ਦਿਨ ਬਾਕੀ ਰਹਿ ਗਏ ਹਨ। ਹਰ ਸਿਆਸੀ ਪਾਰਟੀ ਦੇ ਉਮੀਦਵਾਰ ਵਲੋਂ ਅਖੀਰਲੇ ਪੜਾਅ ਦੇ ਤਹਿਤ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ। ਪਰ ਹੈਰਾਨੀ ਉਸ ਸਮੇਂ ਹੋਈ ਜਦੋਂ ਕੈਪਟਨ ਭਾਸ਼ਣ ਦੇਣ ਲਈ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਸਬੋਧਨ ਕਰਨ ਲਈ ਖੜ੍ਹੇ ਹੋਏ ਤਾਂ ਉਸ ਸਮੇਂ ਤੱਕ ਸੈਂਕੜੇ ਕੁਰਸੀਆਂ ਖਾਲੀ ਹੋ ਚੁੱਕੀਆਂ ਸਨ ਅਤੇ ਲੋਕ ਕੈਪਟਨ ਦੇ ਵਿਚਾਰ ਸੁਣਨ ਤੋਂ ਪਹਿਲਾਂ ਹੀ ਚੱਲਦੇ ਬਣੇ। 

PunjabKesari

ਇਸ ਮੌਕੇ 'ਤੇ ਕੈਪਟਨ ਨੇ ਕਾਨਫਰੰਸ ਕਰਦੇ ਹੋਏ ਕਿਹਾ ਕਿ 1986 ਨਕੋਦਰ ਗੋਲੀ ਕਾਂਡ ਦੀ ਜਾਚ ਹੋਵੇਗੀ ਅਤੇ ਛੇਤੀ ਹੀ ਕੇਸ ਨੂੰ ਰੀਓਪਨ ਕੀਤਾ ਜਾਵੇਗਾ। 1984 ਤੇ ਕੈਪਟਨ ਨੇ ਬੋਲਦਿਆਂ ਕਿਹਾ ਕਿ ਇਹ ਦੰਗੇ ਕਿਸੇ ਪਾਰਟੀ ਨਾਲ ਸਬੰਧਿਤ ਨਹੀਂ ਸੀ ਅਤੇ ਅਸੀਂ ਖੁਦ ਉੱਥੇ ਗਏ ਸੀ  ਅਤੇ '84 ਅਕਾਲੀ ਭਾਜਪਾ ਨੂੰ ਹਰ ਇਲੈਕਸ਼ਨ 'ਚ ਯਾਦ ਆਉਂਦੀ ਹੈ। ਕੈਪਟਨ ਨੇ ਬੇਅਦਬੀ ਤੇ ਬੋਲਦਿਆਂ ਕਿਹਾ ਕਿ ਐੱਸ.ਟੀ.ਆਈ. ਜਾਂਚ ਕਰੇਗੀ ਅਤੇ ਕੋਰਟ 'ਚ ਜਾਵੇਗੀ ਫਿਰ ਦੋਸ਼ੀਆਂ ਨੂੰ ਸਜ਼ਾ ਮਿਲੇਗੀ।

ਇਸ ਰੈਲੀ 'ਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।


author

Shyna

Content Editor

Related News