6,10,294 ਵੋਟਰ ਕਰਨਗੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ

05/18/2019 6:49:47 PM

ਕਪੂਰਥਲਾ (ਮਹਾਜਨ)— ਲੋਕ ਸਭਾ ਚੋਣਾਂ ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਜ਼ਿਲੇ ਦੇ ਕੁਲ 6,10,294 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਜ਼ਿਲੇ 'ਚ ਕੁਲ 318805 ਪੁਰਸ਼, 291457 ਮਹਿਲਾ ਅਤੇ 32 ਤੀਜੇ ਲਿੰਗ ਨਾਲ ਸਬੰਧਤ ਵੋਟਰ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ 'ਚ ਪੈਂਦੇ ਜ਼ਿਲੇ ਦੇ ਹਲਕੇ 26-ਭੁਲੱਥ 'ਚ ਕੁਲ 135628 ਵੋਟਰ ਹਨ, ਜਿਨ੍ਹਾਂ 'ਚ 68734 ਮਰਦ, 66892 ਮਹਿਲਾ ਅਤੇ 2 ਤੀਜੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਲ ਹਨ।
ਇਸੇ ਤਰ੍ਹਾਂ ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ ਪੈਂਦੇ ਜ਼ਿਲੇ ਦੇ ਦੂਜੇ ਵਿਧਾਨ ਸਭਾ ਹਲਕੇ 29-ਫਗਵਾੜਾ 'ਚ ਕੁਲ 184829 ਵੋਟਰ ਹਨ, ਜਿਨ੍ਹਾਂ ਵਿਚ 97334 ਮਰਦ, 87488 ਮਹਿਲਾ ਅਤੇ 7 ਤੀਜੇ ਲਿੰਗ ਨਾਲ ਸਬੰਧਤ ਵੋਟਰ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਪੈਂਦੇ ਜ਼ਿਲੇ ਦੇ ਹਲਕੇ 27-ਕਪੂਰਥਲਾ 'ਚ ਕੁਲ 144240 ਵੋਟਰ ਹਨ, ਜਿਨ੍ਹਾਂ 'ਚ 75608 ਪੁਰਸ਼, 68612 ਮਹਿਲਾ ਅਤੇ 20 ਤੀਜੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਿਲ ਹਨ। 
ਇਸੇ ਹਲਕੇ ਵਿਚ ਪੈਂਦੇ ਜ਼ਿਲੇ ਦੇ ਦੂਜੇ ਵਿਧਾਨ ਸਭਾ ਹਲਕੇ 28-ਸੁਲਤਾਨਪੁਰ ਲੋਧੀ 'ਚ ਕੁਲ 145597 ਵੋਟਰ ਹਨ, ਜਿਨ੍ਹਾਂ 'ਚ 77129 ਪੁਰਸ਼, 68465 ਮਹਿਲਾ ਅਤੇ 3 ਤੀਜੇ ਲਿੰਗ ਨਾਲ ਸਬੰਧਤ ਵੋਟਰ ਹਨ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲੇ ਵਿਚ ਹਰੇਕ ਵੋਟਰ ਵੱਲੋਂ ਉਸ ਦੇ ਜਮਹੂਰੀ ਹੱਕ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕੁਲ 768 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ 'ਚੋਂ ਵਿਧਾਨ ਸਭਾ ਹਲਕਾ ਭੁਲੱਥ 'ਚ 174, ਕਪੂਰਥਲਾ 'ਚ 184, ਸੁਲਤਾਨਪੁਰ ਲੋਧੀ 'ਚ 190 ਅਤੇ ਫਗਵਾੜਾ 'ਚ 220 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਹਲਕੇ 'ਚ ਮਾਡਲ ਪੋਲਿੰਗ ਬੂਥ ਤੋਂ ਇਲਾਵਾ ਮਹਿਲਾ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਬੂਥ ਵੀ ਸਥਾਪਤ ਕੀਤੇ ਗਏ ਹਨ।


shivani attri

Content Editor

Related News