ਚੋਣ ਜ਼ਾਬਤੇ ਦੀਆਂ ਉੱਡੀਆਂ ਧੱਜੀਆਂ, ਸਰਕਾਰੀ ਸਕੂਲ ਦੇ ਗੇਟ ''ਤੇ ਲਗਾਏ ਚੋਣ ਪ੍ਰਚਾਰ ਦੇ ਪੋਸਟਰ
Monday, May 06, 2019 - 05:49 PM (IST)

ਭੋਗਪੁਰ (ਰਾਣਾ ਭੋਗਪੁਰੀਆ)— ਚੋਣ ਜ਼ਾਬਤਾ ਦੇ ਚਲਦਿਆਂ ਅੱਜ ਅਕਾਲੀ-ਭਾਜਪਾ ਵੱਲੋਂ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਚੋਣ ਪ੍ਰਚਾਰ ਦੇ ਪੋਸਟਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦੇ ਮੁੱਖ ਗੇਟ 'ਤੇ ਚਿਪਕਾ ਕੇ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਗਈ। ਇਸ ਦੀ ਸ਼ਿਕਾਇਤ ਕਾਂਗਰਸ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ।
ਇਸ ਸਬੰਧੀ ਬਲਾਕ ਕਾਂਗਰਸ ਅਤੇ ਸ਼ਹਿਰੀ ਕਾਂਗਰਸ ਭੋਗਪੁਰ ਵੱਲੋਂ ਚੌਧਰੀ ਸੰਤੋਖ ਸਿੰਘ ਕਾਂਗਰਸ ਉਮੀਦਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੀ ਸਖਤੀ ਨਾਲ ਮਨਾਹੀ ਦੇ ਬਾਅਦ ਦੇ ਆਦੇਸ਼ ਦਿੱਤੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਇਸ 'ਤੇ ਕੀ ਕਾਰਵਾਈ ਕਰਦਾ ਹੈ।