ਬੀਬੀ ਖਾਲੜਾ ''ਤੇ ਅੜੀ ਖਹਿਰਾ ਤੇ ਟਕਸਾਲੀਆਂ ਦੀ ਘੁੰਡੀ!

Friday, Apr 05, 2019 - 06:01 PM (IST)

ਬੀਬੀ ਖਾਲੜਾ ''ਤੇ ਅੜੀ ਖਹਿਰਾ ਤੇ ਟਕਸਾਲੀਆਂ ਦੀ ਘੁੰਡੀ!

ਅੰਮ੍ਰਿਤਸਰ, ਫਰੀਦਕੋਟ (ਸੁਮਿਤ, ਜਗਤਾਰ) : ਸੀਟਾਂ ਦੀ ਵੰਡ ਨੇ ਭਾਵੇਂ ਅਕਾਲੀ ਦਲ ਟਕਸਾਲੀ ਤੇ ਸੁਖਪਾਲ ਖਹਿਰਾ 'ਚ ਗਠਜੋੜ ਨਹੀਂ ਹੋਣ ਦਿੱਤਾ ਪਰ ਲੋਕ ਸਭਾ ਸੀਟ ਖਡੂਰ ਸਾਹਿਬ ਨੇ ਦੋਵਾਂ 'ਚ ਸਲਾਹਾਂ ਤੇ ਅਪੀਲਾਂ ਦਾ ਦੌਰ ਜ਼ਰੂਰ ਸ਼ੁਰੂ ਕਰ ਦਿੱਤਾ ਹੈ। ਕੇਂਦਰ ਬਿੰਦੂ ਹੈ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ, ਜਿਸਦੀ ਹਮਾਇਤ ਦੀ ਅਪੀਲ ਕਰਦਿਆਂ, ਖਹਿਰਾ ਵਲੋਂ ਵਾਰ-ਵਾਰ ਟਕਸਾਲੀਆਂ ਨੂੰ ਆਪਣੇ ਉਮੀਦਵਾਰ ਜੇ. ਜੇ. ਸਿੰਘ ਨੂੰ ਖਡੂਰ ਸਾਹਿਬ ਦੇ ਮੈਦਾਨ 'ਚੋਂ ਪੈਰ ਪਿੱਛੇ ਪੁੱਟਣ ਦੀ ਗੱਲ ਆਖੀ ਜਾ ਰਹੀ ਹੈ ਪਰ ਟਕਸਾਲੀਆਂ ਨੇ ਖਹਿਰਾ ਨੂੰ ਕੋਰਾ ਜਵਾਬ ਦਿੰਦੇ ਹੋਏ ਉਲਟਾ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਸਲਾਹ ਦੇ ਦਿੱਤੀ। ਦੂਜੇ ਪਾਸੇ ਖਹਿਰਾ ਨੇ ਅਜੇ ਵੀ ਆਸ ਦੀ ਡੋਰੀ ਨਹੀਂ ਛੱਡੀ ਤੇ ਇਕ ਵਾਰ ਫਿਰ ਖਾਲੜਾ ਦਾ ਸਾਥ ਦੇਣ ਦੀ ਅਪੀਲ ਕਰ ਦਿੱਤੀ।  
ਟਕਸਾਲੀਆਂ ਤੇ ਖਹਿਰਾ 'ਚ ਸ਼ੁਰੂ ਹੋਏ ਇਸ ਸਲਾਹੀ ਦੌਰ ਦਾ ਅਖੀਰ ਕੀ ਹੁੰਦਾ ਹੈ, ਇਹ ਵੇਖਣਾ ਦਿਲਚਸਪ ਹੋਵੇਗਾ ਕਿਉਂਕਿ ਚੋਣਾਂ 'ਚ ਗਿਣਤੀ ਦੇ ਹੀ ਦਿਨ ਬਾਕੀ ਬਚੇ ਹਨ ਅਤੇ ਦੋਵੇਂ ਧਿਰਾਂ ਆਪੋ-ਆਪਣੇ ਉਮੀਦਵਾਰਾਂ ਨੂੰ ਵਾਪਸ ਨਾ ਲੈਣ ਦੇ ਸਟੈਂਡ 'ਤੇ ਕਾਇਮ ਹਨ।


author

Gurminder Singh

Content Editor

Related News